Wednesday, July 16, 2025
Breaking News

14ਵੀਆਂ ਇੰਟਰ-ਸਕੂਲ ਐਥਲੈਟਿਕਸ ਖੇਡਾਂ ਕਰਵਾਈਆਂ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਵਲੋਂ ਗੁਰੂ ਨਾਨਕ ਦੇਵ ਸਟੇਡੀਅਮ (ਗਾਂਧੀ ਗਰਾਊਂਡ) ਵਿਖ਼ੇ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ 14ਵੀਂ ਇੰਟਰ-ਸਕੂਲ ਐਥਲੈਟਿਕਸ ਚੈਂਪੀਅਨਸ਼ਿਪ 2022 ਦਾ ਆਯੋਜਨ ਕੀਤਾ ਗਿਆ।ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਬਲਜਿੰਦਰ ਸਿੰਘ ਮੱਟੂ ਦੀ ਅਗਵਾਈ ਹੇਠ ਪ੍ਰਸਿੱਧ ਨਿਊਰੋ ਸਰਜਨ ਡਾ. ਰਾਘਵ ਵਧਵਾ ਨੇ ਛੋਟੇ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਚੈਂਪੀਅਨਸ਼ਿਪ ਦੀ ਸ਼ੁਰੁਆਤ ਕੀਤੀ। ਡਾ. ਵਧਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਸਾਨੂੰ ਸਰੀਰਿਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ।ਚੈਪੀਅਨਸ਼ਿਪ ਵਿੱਚ ਅਲੈਗਜ਼ੈਂਡਰਾ ਸਕੂਲ ਨੇ 46 ਅੰਕ ਪ੍ਰਾਪਤ ਕਰਕੇ ਵਿਨਰ ਟਰਾਫੀ ਜਿੱਤੀ, ਡੀ.ਡੀ.ਆਈ ਇੰਟਰਨੈਸ਼ਨਲ ਸਕੂਲ ਫਤਹਿਗੜ ਚੂੜੀਆਂ ਨੇ 17 ਅੰਕ ਲੈ ਕੇ ਦੂਜਾ, ਈ.ਆਈ.ਐਸ.ਈ ਸਕੂਲ ਸੁਧਾਰ ਨੇ 13 ਅੰਕ ਲੈ ਕੇ ਤੀਸਰਾ ਅਤੇ ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿਟੇਵੱਡ ਨੇ 12 ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਫ਼ਸਰ ਜਸਮੀਤ ਕੌਰ ਨੇ ਅਦਾ ਕੀਤੀ।
ਇਸ ਮੌਕੇ ਸ਼੍ਰੀਮਤੀ ਵੀਨਾ, ਜਗਜੀਤ ਕੌਰ, ਅਮਨਰੂਪ ਸਿੰਘ ਗਿੱਲ, ਨਵਕਿਰਨ ਸਿੰਘ, ਦਮਨਪ੍ਰੀਤ ਕੌਰ, ਸ਼ਿਵ ਸਿੰਘ, ਸਾਜਨ ਅਤੇ ਲਵਪ੍ਰੀਤ ਸਿੰਘ, ਅਮਨਜੋਤ ਕੌਰ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਮਨਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਦੀਪ ਸਿੰਘ, ਹਰਮੀਤ ਸਿੰਘ ਆਦਿ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …