Sunday, October 18, 2026

ਅਕਾਲੀ ਨਿਗਮ ਪਾਰਸ਼ਦ ਵੱਲੋਂ ਰੱਖਿਆ ਗਿਆ ਪੋਲੀ ਕਲਿਨਿਕ ਦਾ ਨੀਂਹ ਪੱਥਰ

PPN0812201405
ਨਵੀਂ ਦਿੱਲੀ, 8 ਦਸਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਵੱਲੋਂ ਆਪਣੇ ਹਲਕੇ ਗੁਰੂ ਤੇਗ ਬਹਾਦਰ ਨਗਰ ਵਾਰਡ ਦੇ ਹਡਸਨ ਲਾਈਨ ਇਲਾਕੇ ਵਿਖੇ ਪੋਲੀਕਲਿਨੀਕ ਦਾ ਨੀਂਹ ਪੱਥਰ ਪੱਤਵੰਤੇ ਆਗੂਆਂ ਦੀ ਮੌਜੂਦਗੀ ਵਿੱਚ ਰੱਖਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੌਕੇ ਤੇ ਮੌਜੂਦ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਬੀਬੀ ਰੀਮਾ ਕੌਰ ਵੱਲੋਂ ਆਪਣੇ ਵਾਰਡ ਵਿਚ ਕੀਤੇ ਜਾ ਰਹੇ ਕਾਰਜਾਂ ਵਾਸਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ।  ਇਲਾਕੇ ਤੋਂ ਲੋਕਸਭਾ ਮੈਂਬਰ ਮਨੋਜ ਤਿਵਾਰੀ ਵੱਲੋਂ ਉਧਘਾਟਨੀ ਪੱਥਰ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਉਤਰ ਦਿੱਲੀ ਨਗਰ ਨਿਗਮ ਦੇ ਮੇਅਰ ਯੋਗੇਂਦਰ ਚੰਦੋਲੀਆ, ਸਟੈਂਡਿੰਗ ਕਮੇਟੀ ਦੇ ਚੇਅਰਮੈਨ ਮੋਹਨ ਪ੍ਰਸਾਦ ਭਾਰਦਵਾਜ, ਸਿਵਲ ਲਾਈਨ ਜ਼ੋਨ ਦੇ ਚੇਅਰਮੈਨ ਅਰਵਿੰਦ ਗਰਗ ਅਤੇ ਇਲਾਕੇ ਤੋਂ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਮੌਜੂਦ ਸਨ। ਇਥੇ ਇਹ ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਚਲ ਰਹੇ ਜੱਚਾ-ਬੱਚਾ ਕੇਂਦਰ  ਦੀ ਖੰਡਰ ਹੋ ਚੁੱਕੀ ਬਿਲਡਿੰਗ ਨੂੰ ਨਵੀਂ ਦਿੱਖ ਦੇ ਕੇ ਇਸ ਪੌਲੀਕਲੀਨਿਕ ਦੀ ਸ਼ੁਰੂਆਤ ਛੇਤੀ ਹੀ ਬੀਬੀ ਰੀਮਾ ਕੌਰ ਵੱਲੋਂ ਕਰਨ ਦਾ ਦਾਅਵਾ ਕੀਤਾ ਗਿਆ ਹੈ।

Leave a Reply