ਨਵੀਂ ਦਿੱਲੀ, 8 ਦਸੰਬਰ (ਅੰਮ੍ਰਿਤ ਲਾਲ ਮੰਨਣ) -ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਿਹਤ ਸੇਵਾਵਾਂ ਬਾਰੇ ਸਰਕਾਰ ਦਾ ਧਿਆਨ ਦਿਵਾਉਂਦਿਆ ਮੰਗ ਕੀਤੀ ਹੈ ਕਿ ਉਹ ਗਰੀਬ ਲੋਕਾਂ ਲਈ ਇਲਾਜ਼ ਸੱਸਤਾ ਕਰਨ ਅਤੇ ਇਲਾਜ਼ ਦੀ ਦਵਾਈ ਆਮ ਆਦਮੀ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ।
ਅੱਜ ਇੱਥੇ ਲੋਕ ਸਭਾ ਵਿੱਚ ਇਹ ਮੁੱਦਾ ਉਠਾਉਂਦਿਆ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਚੰਗੀ ਸਿਹਤ ਦੇਸ਼ ਦੀ ਗਰੋਥ ਦਾ ਹਿੱਸਾ ਤੇ ਕਿਸੇ ਦੇਸ ਦਾ ਸਰਮਾਇਆ ਹੁੰਦੀ ਹੈ, ਪਰ ਅਫਸੋਸ ਜੀ.ਡੀ.ਪੀ. ਦਾ 1.1 ਹਿੱਸਾ ਹੀ ਸਿਹਤ ਸੇਵਾਵਾਂ ‘ਤੇ ਖਰਚ ਹੁੰਦਾ ਹੈ ਜਦਕਿ ਬਾਕੀ ਮੁਲਕਾਂ ਵਿੱਚ ਇਹ 10 ਤੋਂ 15 ਪ੍ਰਤੀਸ਼ਤ ਤੱਕ ਖਰਚਿਆ ਜਾਦਾ ਹੈ। ਇਸੇ ਕਰਕੇ ਹਿੰਦੁਸਤਾਨ ਵਿੱਚ ਸਰਵਾਈਵਲ ਰੇਟ ਕਾਫੀ ਘੱਟ ਹੈ ਜੋ ਲਿਵਰ ਵਿੱਚ 4& ਤੇ ਕੈਂਸਰ ਵਿੰਚ 8& ਤੋਂ 10& ਹੈ ਜਦਕਿ ਅਮਰੀਕਾ, ਜਾਪਾਨ ਤੇ ਕੋਰੀਆ ਵਰਗੇ ਮੁਲਕਾਂ ਵਿੱਚ 50 ਤੋਂ 60& ਤੱਕ ਹੈ।
ਪ੍ਰੋ.ਚੰਦੁਮਾਜਰਾ ਨੇ ਕਿਹਾ ਕਿ ਭਾਰਤ ਸਰਕਾਰ ਸਿਹਤ ਸੇਵਾਵਾਂ ਨੂੰ ਹਰ ਬੰਦੇ ਤੱਕ ਪਹੁੰਚਾਉਣ ‘ਤੇ ਸੱਸਤੀਆਂ ਬਨਾਉਣ ਲਈ ਜੋ ਹੈਲਥ ਇੰਸ਼ੋਰੰਸ਼ ਸਕੀਮਾਂ ਲੈ ਕੇ ਆਈ ਹੈ, ਉਹ ਆਪਣੇ ਨਿਸ਼ਾਨੇ ਪੂਰੇ ਨਹੀਂ ਕਰ ਸਕੇਗੀ ਜੇ ਉਹਦਾ ਘੇਰਾ ਵਿਸ਼ਾਲ ਨਾ ਕੀਤਾ।ਇਸ ਤਜ਼ਵੀਜ਼ਸ਼ੁਦਾ ਸਕੀਮ ਅਨੁਸਾਰ ਕੇਵਲ 44 ਸਾਲ ਦੀ ਉਮਰ ਤੱਕ ਹੀ ਲੋਕੀ ਫਾਇਦਾ ਉਠਾ ਸਕਣਗੇ ਜਦਕਿ 60 ਸਾਲ ਤੋਂ ਉਪਰ ਦੇ ਲੋਕ ਜਿਨ੍ਹਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ, ਇਹ ਸਕੀਮ ਉਹਨਾਂ ‘ਚ ਕੇਵਲ 1.6& ਨੂੰ ਹੀ ਲਾਭ ਪਹੁੰਚਾਏਗੀ ਜੋ ਚਿੰਤਾ ਦੀ ਗੱਲ ਹੈ। ਉਹਨਾ ਕਿਹਾ ਕਿ ਸਨ 2000 ਵਿੱਚ ਇਹਨਾਂ ਦੀ ਗਿਣਤੀ 72 ਮਿਲੀਅਨ ਸੀ ਜੋ 2015 ਤੱਕ 112 ਮਿਲੀਅਨ ਹੋਣ ਦੀ ਸੰਭਾਵਨਾ ਹੈ। ਉਹਨਾ ਕਿਹਾ ਕਿ ਇਸ ਨੂੰ ਕੰਪਰੀਹੈਂਸ਼ਨ ਬਨਾਉਣ ਦੀ ਲੋੜ ਹੈ ਨਾ ਕਿ ਉਮਰ ਦੇ ਹਿਸਾਬ ਨਾਲ।ਇਸ ਨੂੰ ਵੰਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂਕਿ ਇਹਦੀ ਹਰ ਵਿਅਕਤੀ ਤੱਕ ਪਹੁੰਚ ਹੋਵੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸੇ ਕਰਕੇ ਬਰੈਂਡਡ ਦਵਾਈਆਂ ਦੇ ਨਾਂ ‘ਤੇ ਜਾਪਾਨ, ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਗਰੀਬਾਂ ਨੂੰ ਲੁਟ ਕੇ ਉਹਨਾਂ ਦਾ ਸ਼ੋਸ਼ਨ ਕਰ ਰਹੀਆਂ ਹਨ, ਦਵਾਈਆਂ ਦਾ ਪੇਟੈਂਟ ਖਰੀਦ ਕੇ ਉਹਨਾਂ ਦੀ ਪੈਦਾਵਾਰ ਘਟਾ ਕੇ ਮਹਿੰਗੇ ਭਾਅ ਵੇਚ ਕੇ ਅੰਨੀ ਲੁਟ ਖੋਰੀ ਹੈ ਜਿਸ ਨੂੰ ਰੋਕਣਾ ਬਹੁਤ ਜਰੂਰੀ ਹੈ।
ਭਾਰਤ ਸਰਕਾਰ ਦੁਆਰਾ ਜੈਨਰਿਕ ਤੇ ਆਯੁਰਵੈਦਿਕ ਦਵਾਈਆਂ ਨੂੰ ਪਹਿਲ ਦੇਣ ਦੀ ਸ਼ਲਾਘਾ ਕਰਦਿਆ ਉਹਨਾਂ ਕਿਹਾ ਕਿ ਇਹਨਾਂ ਦਾ ਪ੍ਰਚਾਰ ਕਰਨਾ, ਮੈਡੀਕਲ ਕਾਲਜ਼ਾਂ ਵਿੱਚ ਲਾਗੂ ਕਰਨਾ ਤੇ ਹਸਪਤਾਲਾਂ ਵਿੱਚ ਬਰੈਂਡਡ ਦੀ ਬਜਾਏ ਜੈਨਰਿਕ ਤਰਜ਼ੀਹ ਦੇਣਾ ਵੈਸੇ ਵੀ ਸਮੇਂ ਦੀ ਲੋੜ ਬਣ ਚੁਕਾ ਹੈ ਤਾਂਕਿ ਗਰੀਬਾਂ ਲਈ ਇਲਾਜ਼ ਹਰ ਹੀਲੇ ਸੰਭਵ ਤੇ ਸਸਤਾ ਅਤੇ ਯਕੀਨੀ ਬਨਾਇਆ ਜਾ ਸਕੇ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …