
ਨਵੀਂ ਦਿੱਲੀ, 8 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿ ਗੋਬਿੰਦ ਐਨਕਲੇਵ ਵੱਲੋਂ ਅਰੋਗ ਦੇਹ ਹੀ ਮਨੁੱਖ ਦਾ ਸੱਚਾ ਸਰਮਾਇਆ ਵਿਸ਼ੇ ‘ਤੇ 2 ਦਿਨੀ ਖੇਡ ਦਿਹਾੜਾ ਮਨਾਇਆ ਗਿਆ। ਜਿਸ ਵਿਚ ਨਰਸਰੀ ਤੋਂ ਲੈ ਕੇ 12 ਜਮਾਤ ਤੱਕ ਦੇ ਵਿਦਿਆਰਥੀਆਂ ਨੇ ਖੇਡਾਂ, ਗੁਰਬਾਣੀ ਗਾਇਨ, ਭੰਗੜਾ, ਗਿੱਦਾ, ਗਤਕਾ ਅਤੇ ਜਾਪਾਨੀ ਫੈਨ ਡ੍ਰੀਲ ਦੀ ਪੇਸ਼ਕਾਰੀ ਕਰਦੇ ਹੋਏ ਸਕੂਲ ਪ੍ਰਬੰਧਕਾਂ ਵੱਲੋਂ ਅਉਂਦੀ 22ਵੀਂ ਸਦੀ ਵੱਲ ਕਦਮ ਰੱਖਣ ਲਈ ਅਰੋਗ ਦੇਹ ਦੇ ਉਦੇਸ਼ ਦੇ ਟੀਚੇ ਨੂੰ ਅੱਗੇ ਰੱਖਣ ਨੂੰ ਸਾਕਾਰ ਕੀਤਾ। ਨਰਸਰੀ ਅਤੇ ਸੀਨੀਅਰ ਵਰਗ ਦੇ ਬੱਚਿਆਂ ਵੱਲੋਂ ਅਥਲੈਟਿਕਸ ਵਿੱਚ ਹਿੱਸਾ ਲੈ ਕੇ ਕਈ ਖੇਡਾਂ ਦੇ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਨੂੰ ਦਿਖਾਇਆ ਗਿਆ। ਸਕੂਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਅਤੇ ਮੈਨੇਜਰ ਮਨਮੋਹਨ ਸਿੰਘ ਨੇ ਸਕੂਲਾਂ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਮਾਨਸਿਕ ਵਿਕਾਸ ਦੇ ਨਾਲ ਸ਼ਰੀਰਕ ਵਿਕਾਸ ਵੱਲ ਵੀ ਧਿਆਨ ਦੇਣ ਦਾ ਸੱਦਾ ਦਿੱਤਾ। ਸਕੂਲ ਵਿੱਚ ਪੜਦੇ ਹਰ ਵਿਦਿਆਰਥੀ ਦਾ ਬਹੁਪੱਖੀ ਵਿਕਾਸ ਕਰਨ ਲਈ ਸਕੂਲ ਪਰਿਸਰ ਵਿੱਚ ਉਨ੍ਹਾਂ ਨੇ ਉਸਾਰੂ ਅਤੇ ਤਸੱਲੀਬਖਸ਼ ਮਾਹੌਲ ਸਿਰਜਨ ਦਾ ਵੀ ਦਾਅਵਾ ਕੀਤਾ।
ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਵੱਜੋ ਹਾਜ਼ਰੀ ਭਰਦੇ ਹੋਏ ਰੰਗੀਨ ਗੁਬਾਰੇ ਅਸਮਾਨ ਵੱਲ ਛੱਡ ਕੇ ਖੇਡ ਦਿਹਾੜੇ ਦੀ ਆਰੰਭਤਾ ਕੀਤੀ। ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਸ਼ਰੀਰਕ ਵਿਕਾਸ ਵੱਲ ਦਿੱਤੇ ਜਾ ਰਹੇ ਧਿਆਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਦਿੱਲੀ ਕਮੇਟੀ ਰਵਿੰਦਰ ਸਿੰਘ ਲਵਲੀ, ਦਰਸ਼ਨ ਸਿੰਘ, ਗੁਰਮੀਤ ਸਿੰਘ ਮੀਤਾ, ਅਕਾਲੀ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਜਸਮੀਤ ਕੌਰ ਵੱਲੋਂ ਬੱਚਿਆ ਦੀ ਹੌਸਲਾ ਅਫਜ਼ਾਈ ਕੀਤੀ ਗਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media