ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿਂਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ੍ਰੀਮਤੀ ਤ੍ਰਿਪਦਾ ਸੂਦ ਸਹਾਇਕ ਕਮਿਸ਼ਨਰ ਪੁਲਿਸ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅੰਮ੍ਰਿਤਸਰ ਸ਼ਹਿਰ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ਼ ਜਿਲਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਦੀ ਅਗਵਾਈ ਹੇਠ ਸਾਂਝ ਕੇਂਦਰ ਉਤਰੀ ਅਤੇ ਦੱਖਣੀ ਵਲੋਂ ਦਿਵਾਲੀ ਦੇ ਤਿਉਹਾਰ ਸਬੰਧੀ ਵੱਖ-ਵੱਖ ਪ੍ਰੋਗਰਾਮ ਕੀਤੇ ਗਏ।
ਇੰਚਾਰਜ਼ ਸਾਂਝ ਕੇਂਦਰ ਉਤਰੀ ਸਬ-ਇੰਸਪੈਕਟਰ ਸਲਵਿੰਦਰ ਸਿੰਘ ਸਮੇਤ ਸਾਂਝ ਸਟਾਫ ਤੇ ਸਾਂਝ ਕਮੇਟੀ ਮੈਂਬਰਾਨ ਵਲੋਂਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰਮਪੁਰਾ, ਰਣਜੀਤ ਐਵੀਨਿਊ ਅੰਮ੍ਰਿਤਸਰ ਅਤੇ ਸਰਕਾਰੀ ਰਿਸੋਰਸ ਸੈਂਟਰ, ਵਿਸ਼ੇਸ਼ ਬੱਚਿਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਸੁਣਾ ਕੇ ਆਪਣਾ ਟੈਂਲਟ ਦਿਖਾਇਆ ਅਤੇ ਅੰਤ ‘ਚ ਸਾਂਝ ਕੇਂਦਰ ਦੀ ਟੀਮ ਵੱਲੋਂ ਬੱਚਿਆ ਨੂੰ ਤੋਹਫੇ ਵੰਡੇ ਗਏ।
ਇੰਚਾਰਜ਼ ਸਾਂਝ ਕੇਂਦਰ ਦੱਖਣੀ ਸਬ-ਇੰਸਪੈਕਟਰ ਤੇਜਿੰਦਰ ਕੌਰ ਸਮੇਤ ਸਾਂਝ ਟੀਮ ਅਤੇ ਸਾਂਝ ਕਮੇਟੀ ਮੈਬਰਾਨ ਵਲੋਂ ਨੂਰੀ ਮੁਹੱਲਾ ਗੇਟ ਭਗਤਾਂ ਵਾਲਾ ਨੇੜੇ ਝੁੱਗੀਆਂ ਵਿਖੇ ਜਾ ਕੇ ਲੋੜਵੰਦ ਪਰਿਵਾਰਾਂ ਨਾਲ ਦਿਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਮਠਿਆਈਆਂ ਵੰਡੀਆਂ ਗਈਆਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …