ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ‘ਤੇ ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ
ਗਿੱਲ ਨੇ ਆਪਣੀ ਮੌਜ਼ੂਦਗੀ ਵਿੱਚ ਬਲਾਕ ਅਫਸਰ ਸੁਖਰਾਜਬੀਰ ਸਿੰਘ ਗਿੱਲ, ਬਲਾਕ ਅਫਸਰ ਡਾ. ਅਮਰਜੀਤ ਸਿੰਘ ਬੱਲ, ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਸੰਦੀਪ ਕੁਮਾਰ ਸਬ ਇੰਸਪੈਕਟਰ ਨੂੰ ਨਾਲ ਲੈ ਕੇ ਪਿੰਡ ਗੌਸਾਂਬਾਦ ਸਰਕਲ ਵਡਾਲਾ ਭਿੱਟੇਵੱਡ ਵਿਖੇ ਡੀ ਕੰਪੋਜ਼ਰ ਦੀ ਸਪਰੇਅ ਕਿਸਾਨ ਦਰਸ਼ਨ ਸਿੰਘ, ਕੰਵਲਜੀਤ ਸਿੰਘ, ਰਤਨਜੀਤ ਸਿੰਘ ਦੇ ਖੇਤਾਂ ਵਿੱਚ ਪਰਾਲ ‘ਤੇ ਕਰਵਾਈ ਗਈ।ਐਸ.ਐਮ.ਐਸ ਲੱਗੀ ਕੰਬਾਇਨ ਨਾਲ ਝੋਨਾ ਵੱਢਣ ਤੋਂ ਬਾਅਦ 10 ਲੀਟਰ ਡੀ ਕੰਪੋਜ਼ਰ ਨੂੰ 100-200 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰਨ ਤੋਂ ਬਾਅਦ ਰੋਟਾਵੇਟਰ ਨਾਲ ਮਿਕਸ ਕਰਕੇ ਪਾਣੀ ਲਗਾ ਦਿੱਤਾ ਜਾਵੇ।ਇਸ ਤਰਾਂ ਕਰਨ ਨਾਲ ਏਹ ਬੈਕਟੀਰੀਆ ਕੁੱਝ ਦਿਨਾਂ ਵਿੱਚ ਹੀ ਸਾਰੇ ਪਰਾਲ ਨੂੰ ਡੀਕੰਮਪੋਜ਼ ਕਰ ਦੇਵੇਗਾ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।ਇਸ ਤੋਂ ਬਾਅਦ ਅਸੀਂ ਕਣਕ ਦੀ ਬਿਜ਼ਾਈ ਬੜੀ ਆਸਾਨੀ ਨਾਲ ਕਰ ਸਕਦੇ ਹਾਂ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਰਮਚਾਰੀ ਤੇ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media