ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਕਲੱਸਟਰ ਵਿਕਾਸ ਪ੍ਰੋਗਰਾਮ ਤਹਿਤ ਰਿਜ਼ਰਵ ਬੈਂਕ ਦੇ ਅਸਿਸਟੈਂਟ ਜਨਰਲ ਮੈਨੇਜਰ ਨਾਲ ਮੀਟਿੰਗ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਕਲੱਸਟਰ ਸਕੀਮ ਤਹਿਤ ਅਗਾਂਹ ਵਧੂ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਸਿਸਟੈਂਟ ਜਨਰਲ ਮੈਨੇਜਰ ਲੋਕੇਸ਼ ਬਹਿਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇੇ।
ਮੀਟਿੰਗ ਦੌਰਾਨ ਉਦਯੋਗਪਤੀਆਂ ਵਲੋਂ ਬਹਿਲ ਨੂੰ ਬੈਂਕਾਂ ਨਾਲ ਸਬੰਧਤ ਮੁਸ਼ਕਲਾਂ ਬਾਰੇ ਦੱਸਿਆ ਗਿਆ ਅਤੇ ਬੈਂਕਿੰਗ ਵਿੱਚ ਹੋਰ ਸੁਧਾਰ ਲਿਆਉਣ ਲਈ ਆਪਣੇ ਸੁਝਾਅ ਦਿੱਤੇ ਗਏ।ਲੋਕੇਸ਼ ਬਹਿਲ ਨੇ ਦੱਸਿਆ ਕਿ ਉਦਯੋਗਪਤੀਆਂ ਵਲੋਂ ਦੱਸੀਆਂ ਮੁਸ਼ਕਲਾਂ ਅਤੇ ਸੁਝਾਅ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੇ ਹੋਏ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਉਦਯੋਗਪਤੀ ਬੈਂਕਾਂ ਦੀਆਂ ਸਕੀਮਾਂ ਦਾ ਹੋਰ ਫਾਇਦਾ ਲੈ ਸਕਣਗੇ।
ਇਸ ਮੌਕੇ ਮਾਨਵਪ੍ਰੀਤ ਸਿੰਘ ਜਨਰਲ ਮੈਨੇਜ਼ਰ, ਜਿਲਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਉਦਯੋਗਪਤੀਆਂ ਨੂੰ ਉਕਤ ਸਕੀਮ ਦਾ ਫਾਇਦਾ ਲੈਣ ਲਈ ਪ੍ਰੇਰਿਤ ਕਰਦਿਆਂ ਵਿਭਾਗ ਵਲੋਂ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਗਿਆ।
ਮੀਟਿੰਗ ਵਿੱਚ ਫੰਕਸ਼ਨਲ ਮੈਨੇਜਰ ਰੋਹਿਤ ਮਹਿੰਦਰੂ, ਨਵਪ੍ਰੀਤ ਸਿੰਘ, ਅੰਕਿਤ ਮਹਾਜਨ, ਗੁਰਮੀਤ ਸਿੰਘ ਸਮੇਤ ਉਦਯੋਗਪਤੀ ਅਜੇ ਸੇਠ, ਰਾਜੀਵ ਗੁਲਾਟੀ, ਵਰੁਨ ਖੰਨਾ ਤੇ ਵਿਸ਼ੇਸ਼ ਖੰਨਾ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …