Saturday, April 18, 2026

ਨਗਰ ਕੋਂਸਲ ਚੋਣਾਂ ‘ਚ ਗੁੰਡਾਗਰਦੀ ਦਾ ਮੂੰਹ ਤੋੜ ਜਵਾਬ ਦੇਵੇਗੀ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ – ਸੱਭਰਵਾਲ

PPN0812201409

ਜੰਡਿਆਲਾ ਗੁਰੂ, 8 ਦਸੰਬਰ (ਹਰਿੰਦਰਪਾਲ ਸਿੰਘ) – ਨਗਰ ਕੋਂਸਲ ਚੋਣਾ ਦੇ ਸਬੰਧ ਵਿਚ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੀ ਇਕ ਮੀਟਿੰਗ ਹਰਦੇਵ ਸਿੰਘ ਸੱਭਰਵਾਲ ਸ਼ਹਿਰੀ ਪ੍ਰਧਾਨ ਦੇ ਦਫ਼ਤਰ ਵਿਚ ਹੋਈ, ਜਿਸ ਵਿਚ ਆਉਣ ਵਾਲੀਆਂ ਨਗਰ ਕੋਂਸਲ ਚੋਣਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਸ਼ਾਮਿਲ ਸਾਰੇ ਵਰਕਰਾਂ ਅਤੇ ਆਗੂਆਂ ਨੇ ਇਸ ਵਾਰ ਨਗਰ ਕੋਂਸਲ ਚੋਣਾਂ ਵਿਚ ਸ਼ਹਿਰੀ ਪ੍ਰਧਾਨ ਹਰਦੇਵ ਸਿੰਘ ਸਭਰਵਾਲ ਨੂੰ ਖੜੇ ਕਰਨ ਦਾ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਅਤੇ ਕਿਹਾ ਕਿ ਪੰਜਾਬ ਪਾਰਟੀ ਪ੍ਰਧਾਨ ਸ਼੍ਰੀ ਸਰਵਣ ਗਿੱਲ ਦੇ ਹੁਕਮਾਂ ਅਨੁਸਾਰ ਅਗਰ ਹੋਰ ਵੀ ਸੀਟਾਂ ਉੱਪਰ ਉਮੀਦਵਾਰ ਖੜੇ ਕਰਨ ਦਾ ਆਦੇਸ਼ ਹੋਇਆ ਤਾਂ ਉਥੇ ਉਮੀਦਵਾਰ ਖੜੇ ਕੀਤੇ ਜਾਣਗੇਂ ਜਾਂ ਫਿਰ ਜੰਡਿਆਲਾ ਗੁਰੂ ਦੀ ਜਨਤਾ ਦੀ ਆਵਾਜ਼ ਉੱਪਰ ਪਹਿਰਾ ਦਿੰਦੇ ਹੋਏ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਖੁੱਲ ਕੇ ਹਮਾਇਤ ਕੀਤੀ ਜਾਵੇਗੀ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਦੇਵ ਸਿੰਘ ਸਭਰਵਾਲ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਇੱਛਾ ਅਤੇ ਪਾਰਟੀ ਹਾਈਕਮਾਂਡ ਦੇ ਹੁਕਮਾ ਅਨੁਸਾਰ ਮੇਰੇ ਉੱਪਰ ਜੋ ਜਿੰਮੇਵਾਰੀ ਪਾਈ ਜਾ ਰਹੀ ਹੈ ਉਸ ਲਈ ਅਸੀ ਸ਼ਹਿਰ ਵਿਚ ਨਗਰ ਕੋਂਸਲ ਚੋਣਾ ਗੁੰਡਾਗਰਦੀ ਦੇ ਜੋਰ ਉੱਪਰ ਜਿੱਤਣ ਦਾ ਸੁਪਨਾ ਲੈਣ ਵਾਲਿਆ ਦੇ ਸੁਪਨੇ ਚਕਨਾਚੂਰ ਕਰਕੇ ਨਗਰ ਕੋਂਸਲ ਵਿੱਚ ਅਮਨ ਪਸੰਦ ਉਮੀਦਵਾਰ ਭੇਜਣ ਦੀ ਕੋਸ਼ਿਸ਼ ਕਰਾਂਗੇ ਜੋ ਕਿ ਸ਼ਹਿਰ ਦਾ ਵਿਕਾਸ ਅਤੇ ਗੁੰਡਾਗਰਦੀ ਨੂੰ ਨੱਥ ਪਾ ਸਕਣ। ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਮਦਨ ਮੋਹਨ ਮਹਿਤਾ, ਗੁਰਦੇਵ ਸਿੰਘ ਮਲਹੋਤਰਾ, ਰਾਕੇਸ਼ ਕੁਮਾਰ, ਵਿਜੈ ਕੁਮਾਰ ਮੱਟੀ, ਸੋਨੂੰ ਗਿੱਲ, ਤਲਵਿੰਦਰ ਸਿੰਘ ਮਲਹੋਤਰਾ, ਦੀਪੂ, ਟੀੱਟੂ, ਰਮੇਸ਼ ਕੁਮਾਰ ਰੋਕੀ, ਗੋਰਵ ਗਿੱਲ, ਜਸਪਾਲ ਸਿੰਘ, ਸਤਨਾਮ ਸਿੰਘ, ਕਰਨੈਲ ਸਿੰਘ ਆਦਿ ਹਾਜ਼ਿਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply