ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਮੌਕੇ ਇੰਦੌਰ ਤੋਂ ਹਰਪਾਲ ਭਾਟੀਆ ਦੀ ਅਤੇ ਲਵੀਂ ਛਾਬੜਾ ਦੀ ਅਗਵਾਈ ‘ਚ ਬੀਬੀਆਂ ਦਾ ਜਥਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ।ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ, ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਰੋਮੀ ਸਿੰਘ ਨੇ ਜਥੇ ‘ਚ ਸ਼ਾਮਲ ਸੰਗਤ ਨੂੰ ਸਿਰੋਪਾਓ ਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ।ਲਵੀ ਛਾਬੜਾ ਨੇ ਕਿਹਾ ਕਿ ਅੱਜ ਬਹੁਤ ਹੀ ਸੁਭਾਗ ਸਮਾਂ ਹੈ ਜੋ ਉਹਨਾਂ ਨੂੰ ਸੰਗਤ ਸੰਗਤ ਸਮੇਤ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਿਆ ਹੈ।ਉਨਾਂ ਨੇ ਇਥੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ।
ਇਸ ਮੌਕੇ ਰੂਬੀ ਸਲੂਜਾ, ਸੋਨੂੰ ਬੱਗਾ, ਸ਼ੰਮੀ ਛਾਬੜਾ, ਕੁਲਵੰਤ ਰਾਜਪਾਲ, ਬਬਲੀ ਬੱਗਾ, ਪ੍ਰੀਤੀ ਮਲਹੋਤਰਾਨ, ਬੱਬੀ ਸਲੂਜਾ, ਗੀਤਿਕਾ ਅਰੋੜਾ, ਰਵਿੰਦਰ ਸੋਨੀਆ, ਰਸ਼ਮੀ ਖੁੱਸ਼ਲੀਨ, ਜਯੋਤੀ ਅਤੇ ਹੋਰ ਮੈਂਬਰ ਹਾਜ਼ਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …