ਅੰਮ੍ਰਿਤਸਰ, 2 ਨਵੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਬੈਂਗਲੁਰੂ ਵਿਖੇ ਕਰਵਾਏ ਗਏ ਨੈਸ਼ਨਲ ਪੱਧਰ ਤੇ ਅੰਤਰ ਕਾਲਜ ਕੁਇਜ਼ ਮੁਕਾਬਲੇ ’ਚ ਆਪਣੀ ਸ਼ਾਨਦਾਰ ਕਾਬਲੀਅਤ ਨਾਲ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।ਉਨਾਂ ਦੱਸਿਆ ਕਿ ਰਾਜਦੀਪ ਕੌਰ (ਬੀ.ਏ ਐਲ.ਐਲ.ਬੀ-5 ਸਮੈਸਟਰ) ਨੇ ਚੌਥਾ ਤੇ ਵੰਸ਼ਿਕਾ ਅਗਰਵਾਲ (ਬੀ.ਕਾਮ ਐਲ.ਐਲ.ਬੀ-5 ਸਮੈਸਟਰ) ਨੇ 5ਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਪ੍ਰੋ. ਬੋਨੋ ਕਲੱਬ, ਪ੍ਰੈਜ਼ੀਡੈਂਸੀ ਯੂਨੀਵਰਸਿਟੀ ਬੈਂਗਲੁਰੂ ਵਲੋਂ ਕਰਵਾਏ ਨੈਸ਼ਨਲ ਪੱਧਰ ‘ਤੇ ਅੰਤਰ-ਕਾਲਜ਼ ਕੁਇਜ਼ ਮੁਕਾਬਲੇ ’ਚ ਵੱਖ-ਵੱਖ ਕਾਲਜ਼ਾਂ ਦੇ ਕਰੀਬ 100 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਡਾ. ਜਸਪਾਲ ਸਿੰਘ ਨੇ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਅਗਾਂਹ ਵਧਣ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।
Check Also
’47 ਦੀ ਵੰਡ ਤੋਂ ਬਾਅਦ ਪੰਜਾਬ ਟੁਕੜਿਆਂ ਕਰਕੇ ਸੁੰਗੜਿਆ – ਛੀਨਾ
ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਨੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ …