Friday, December 27, 2024

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਨੇ ਪ੍ਰਾਪਤ ਕੀਤਾ ਬੈਸਟ ਸਕੂਲ ਤੇ ਡਾਇਨਾਮਿਕ ਪ੍ਰਿੰਸੀਪਲ ਦਾ ਖਿਤਾਬ

ਭੀਖੀ, 3 ਨਵੰਬਰ (ਕਮਲ ਜ਼ਿੰਦਲ) – ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ ਆਫ ਪੰਜਾਬ ਦੁਆਰਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਏ ਗਏ ਕੌਮੀ ਪੱਧਰ ਦੇ ਸਮਾਗਮ ਵਿੱਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਨੇ ਸਾਫ ਅਤੇ ਸਿਹਤਮੰਦ ਵਾਤਾਵਰਨ ਵਰਗ ਵਿੱਚ ਬੈਸਟ ਸਕੂਲ ਦਾ ਸਥਾਨ ਹਾਸਲ ਕੀਤਾ ਹੈ।ਇਸ ਦੇ ਨਾਲ ਹੀ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੂੰ ਡਾਇਨਾਮਿਕ ਪ੍ਰਿੰਸੀਪਲ ਦੇ ਖਿਤਾਬ ਨਾਲ ਸਨਮਾਨਿਆ ਗਿਆ।ਸਕੂਲ ਪਹੁੰਚਣ ‘ਤੇ ਸਮੂਹ ਸਟਾਫ ਵਲੋਂ ਪ੍ਰਿੰਸੀਪਲ ਦਾ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਉਪ ਪ੍ਰਧਾਨ ਬ੍ਰਿਜ਼ ਲਾਲ, ਪ੍ਰਸ਼ੋਤਮ ਕੁਮਾਰ, ਤੇਜਿੰਦਰਪਾਲ ਜ਼ਿੰਦਲ, ਮੈਨੇਜਰ ਅੰਮ੍ਰਿਤ ਲਾਲ ਅਤੇ ਹੋਰ ਕਮੇਟੀ ਮੈਂਬਰਾਂ ਨੇ ਪ੍ਰਿੰਸੀਪਲ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …