Monday, November 2, 2026

ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਪੇਸ਼ ਕੀਤਾ ਨਾਟਕ ‘ਕਰਨ ਭਾਰਮ’

PPN0912201415

PPN0912201416

ਅੰਮ੍ਰਿਤਸਰ, 9 ਦਸੰਬਰ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 06 ਦਸੰਬਰ ਤੋਂ 15 ਦਸੰਬਰ ਤੱਕ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਮਹਾਕਵਿ ਭਾਸ ਦਾ ਲਿਖਿਆ ਅਤੇ ਸ਼ਰਦ ਸ਼ਰਮਾ ਦਾ ਲਿਖਿਆ ਹਿੰਦੀ ਨਾਟਕ ‘ਕਰਨ ਭਾਰਮ’ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫਲਤਾਪੂਰਵਕ ਪੇਸ਼ ਕੀਤਾ ਗਿਆ। ਇਹ ਨਾਟਕ ਭਾਰਤ ਦੀ ਸਭ ਤੋਂ ਮਹਾਨ ਕਥਾ ਮਹਾਭਾਰਤ ਦੀ ਹੈ।

ਇਸ ਨਾਟਕ ਵਿੱਚ ਸ਼ਰਦ ਬਿਸ਼ਨੋਈ, ਨੇਹਾ ਭਰੂਆ, ਅਕਸ਼ੈ ਤਿਵਾਰੀ, ਰਾਘਵ, ਆਸ਼ੀਸ਼ ਸ਼ਰਮਾ, ਸਚਿਨ ਵਰਮਾ, ਉਰਮੀ ਸ਼ਰਮਾ, ਗੁੰਜਨ ਆਰਸ, ਪੁਨਮ ਕੁਮਾਰ, ਪੰਕਜ ਆਚਾਰਿਆ, ਮਿਲਿੰਦ ਕਰਕਰੇ, ਅਕਿੰਤ ਬੋਰਾਨਾ, ਅਜੈ ਗੋਸਵਾਮੀ ਦੀਪਕ ਭਾਵਸਾਰ ਆਦਿ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ। ਇਸ ਮੌਕੇ ਕੇਵਲ ਧਾਲੀਵਾਲ, ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ, ਜਸਵੰਤ ਸਿੰਘ ਜੱਸ, ਵਿਜੇ ਸ਼ਰਮਾ, ਭੂਪਿੰਦਰ ਸਿੰਘ ਸੰਧੂ, ਗੁਰਿੰਦਰ ਮਕਨਾ, ਪਵਨਦੀਪ, ਗੁਰਤੇਜ ਮਾਨ, ਪਵੇਲ ਸੰਧੂ ਤੋਂ ਇਲਾਵਾਂ ਵਿਸ਼ੇਸ਼ ਤੌਰ ਤੇ ਲਾਹੌਰ ਤੋਂ ਰਾਜਾ ਹਸਨ ਅਖ਼ਤਰ ਚੇਅਰਮੈਨ ਆਜ਼ਾਦ ਗਰੁੱਪ ਚੈਬਰ ਆਫ਼ ਕਮਰਸ ਅਤੇ ਇੰਡਸਟਰੀ, ਮੁਹੰਮਦ ਜਾਸੀਨ ਵਾਇਸ ਚੇਅਰਮੈਨ ਸ਼ਾਮਲ ਹੋੲੋ। ਅੱਜ 10-12-14 ਨੂੰ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਸਵਦੇਸ਼ ਦੀਪਕ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪ੍ਰਸਿੱਧ ਨਾਟਕ ‘ਕੋਰਟ ਮਾਰਸ਼ਲ’ ਪੇਸ਼ ਕੀਤਾ ਜਾਵੇਗਾ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply