ਪੰਜਾਬੀ ਗਾਇਕਾ ਸੁਪਨੰਦਨ ਕੌਰ ਨੇ ਲਾਈ ਗੀਤਾਂ ਦੀ ਛਹਿਬਰ, 12 ਨਵੰਬਰ ਨੂੰ ਗਾਇਕ ਅਮਨ ਸੰਧੂ ਦੇਣਗੇ ਪੇਸ਼ਕਾਰੀ
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਸਾਰਸ ਮੇਲੇ ਵਿੱਚ ਅੱਜ ਉਚੇਚੇ ਤੌਰ ‘ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜ਼ਰ ਮੁੱਖ
ਮਹਿਮਾਨ ਵਜੋਂ ਪੁੱਜੇ ਅਤੇ ਹੱਥੀ ਦਸਤਕਾਰਾਂ ਦੇ ਸਮਾਨ ਨੂੰ ਵੇਖ ਕੇ ਉਨ੍ਹਾਂ ਦੀ ਤਾਰੀਫ ਕੀਤੀ।ਡਾ: ਨਿੱਜ਼ਰ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਦਸਤਕਾਰਾਂ ਦਾ ਸਮਾਨ ਦੇਖ ਕੇ ਮਨ ਆਕਰਸ਼ਿਤ ਹੋਣ ਦੇ ਨਾਲ ਨਾਲ ਖਰੀਦ ਕਰਨ ਦੀ ਚਾਹਤ ਵੀ ਰੱਖਦਾ ਹੈ।
ਡਾ: ਨਿੱਜ਼ਰ ਨੇ ਸਾਰਸ ਮੇਲੇ ਵਿੱਚ ਲੱਗੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਵੀ ਕੀਤਾ ਅਤੇ ਸਾਰਸ ਮੇਲੇ ‘ਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ।ਉਨਾਂ ਕਿਹਾ ਕਿ ਸਾਰਸ ਮੇਲੇ ਵਾਂਗ ਹੋਰ ਮੇਲੇ ਵੀ ਲੱਗਣੇ ਚਾਹੀਦੇ ਹਨ, ਜਿਥੇ ਲੋਕ ਆਪ ਕੇ ਪਸੰਦ ਦਾ ਸਮਾਨ ਦੀ ਖਰੀਦ ਕਰ ਸਕਣ।ਦੱਸਣਯੋਗ ਹੈ ਕਿ 4 ਨਵੰਬਰ ਤੋਂ ਦੁਸ਼ਹਿਰਾ ਗਰਾਊਡ ਰਣਜੀਤ ਐਵੀਨਿਊ ਵਿਖੇ ਸ਼ੁਰੂ ਹੋਏ ਸਾਰਸ ਮੇਲੇ ਵਿੱਚ 12 ਨਵੰਬਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਅਮਨ ਸੰਧੂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਵਧੀਕ ਡਿਪਟੀ ਕਮਿਸਨਰ ਰਣਧੀਰ ਸਿੰਘ ਮੂਧਲ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਵਪਾਰੀ ਕਾਫ਼ੀ ਉਤਸ਼ਾਹਿਤ ਹਨ ਅਤੇ ਦਿਨ ਪ੍ਰਤੀ ਦਿਨ ਲੋਕਾਂ ਦੀ ਰੌਣਕ ਮੇਲੇ ਵਿਚ ਕਾਫ਼ੀ ਵੱਧ ਰਹੀ ਹੈ ਅਤੇ ਲੋਕ ਕਾਫ਼ੀ ਖਰੀਦਦਾਰੀ ਕਰ ਰਹੇ ਹਨ।ਉਨਾਂ ਦੱਸਿਆ ਕਿ ਬੀਤੀ ਸ਼ਾਮ ਪ੍ਰਸਿੱਧ ਪੰਜਾਬੀ ਗਾਇਕ ਸੁਪਨੰਦਨ ਕੌਰ ਜੋ ਕਿ ਸਹਾਇਕ ਆਬਕਾਰੀ ਕਮਿਸ਼ਨਰ ਵੀ ਹਨ ਨੇ ਆਪਣੇ ਗੀਤਾਂ ਦੀ ਛਹਿਬਰ ਨਾਲ ਮੇਲੇ ਵਿਚ ਹਾਜ਼ਰ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਮੂਧਲ ਨੇ ਦੱਸਿਆ ਕਿ ਮੇਲੇ ਦੋਰਾਨ ਵੱਖਰੀ ਸਭਿਆਚਾਰਕ ਸਟੇਜ਼ ਵੀ ਲਗਾਈ ਗਈ ਹੈ, ਜਿਥੇ ਸਵੇਰ ਸਮੇਂ ਰੋਜਾਨਾਂ ਸਕੂਲੀ ਬੱਚੇ ਅਤੇ ਸ਼ਾਮ ਵੇਲੇ ਪ੍ਰਸਿੱਧ ਪੰਜਾਬੀ ਗਾਇਕਾਂ ਵਲੋ ਆਪਣੀ ਪੇਸ਼ਕਾਰੀ ਦਿੱਤੀ ਜਾਂਦੀ ਹੈ।ਅੱਜ ਦੇ ਮੇਲੇ ਵਿੱਚ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ।
Punjab Post Daily Online Newspaper & Print Media