Friday, December 13, 2024

ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਮਾਮਲਾ ਡੀ.ਈ.ਓ ਵਲੋਂ ਵਿੱਦਿਅਕ ਟੂਰਾਂ ਦੀ ਪ੍ਰਵਾਨਗੀ ਲਟਕਾਉਣ ਦਾ

ਸੰਗਰੂਰ, 10 ਨਵੰਬਰ (ਜਗਸੀਰ ਲੌਂਗੋਵਾਲ) – ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਸੰਗਰੂਰ ਦੇ ਸੱਦੇ `ਤੇ ਅੱਜ ਜਿਲ੍ਹੇ ਦੀਆਂ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਇੱਕ ਵਫ਼ਦ ਡੀ.ਸੀ ਸੰਗਰੂਰ ਜਤਿੰਦਰ ਜੋਰਵਾਲ ਨੂੰ ਮਿਲਿਆ।ਵਫ਼ਦ ਨੇ ਡੀ.ਈ.ਓ ਸੰਗਰੂਰ ਕੁਲਤਰਨਜੀਤ ਸਿੰਘ ਵਲੋਂ ਪਿਛਲੇ ਦਿਨੀਂ ਜਿਲ੍ਹੇ ਦੇ ਕੁੱਝ ਸਰਕਾਰੀ ਸਕੂਲਾਂ ਨੂੰ ਵਿੱਦਅਕ ਟੂਰਾਂ ਦੀ ਪ੍ਰਵਾਨਗੀ ਦੇਣ ਦੇ ਮਸਲੇ ਨੂੰ ਲਟਕਾਉਣ ਅਤੇ ਓਹਨਾਂ ਵਲੋਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਸਾਰੇ ਸਟਾਫ਼ ਸਮੇਤ ਦਫ਼ਤਰ ਵਿੱਚੋਂ ਗ਼ੈਰ-ਹਾਜ਼ਰ ਹੋਣ ਦਾ ਮੁੱਦਾ ਉਠਾਇਆ।ਜਥੇਬੰਦੀ ਨੇ ਜ਼ੋਰ ਦੇ ਕੇ ਪੱਖ ਰੱਖਿਆ ਕਿ ਇਸ ਮਸਲੇ ਸਬੰਧੀ ਡੀ.ਈ.ਓ ਦਾ ਰਵੱਈਆ ਨਕਾਰਾਤਮਕ ਹੈ, ਜਿਸ ਕਾਰਨ ਪਿਛਲੇ ਦਿਨੀਂ ਓਹਨਾਂ ਨੂੰ ਸੰਘਰਸ਼ ਕਰਨ ਲਈ ਮਜ਼਼ਬੂਰ ਹੋਣਾ ਪਿਆ।ਇਸੇ ਦਬਾਅ ਹੇਠ ਡੀ.ਈ.ਓ ਨੇ ਵਿੱਦਿਅਕ ਟੂਰਾਂ ਦੀ ਪ੍ਰਵਾਨਗੀ ਦੇ ਪੱਤਰ ਜਾਰੀ ਕੀਤੇ।ਪ੍ਰੰਤੂ ਬਾਅਦ ‘ਚ ਇੱਕ ਪੱਤਰ ਜਾਰੀ ਕਰਕੇ ਸਕੂਲਾਂ ਨੂੰ ਟੂਰਾਂ ਦੀ ਪ੍ਰਵਾਨਗੀ ਡੀ.ਜੀ.ਐਸ.ਈ ਦਫ਼ਤਰ ਤੋਂ ਲੈਣ ਲਈ ਕਹਿ ਕੇ ਆਪਣੇ ਆਪ ਨੂੰ ਇਸ ਮਸਲੇ ਤੋਂ ਬਾਹਰ ਕਰਨ ਦਾ ਯਤਨ ਕੀਤਾ।ਵਫ਼ਦ ਨੇ ਕਿਹਾ ਕਿ ਡੀ.ਈ.ਓ ਵਲੋਂ ਅਜਿਹਾ ਕੁੱਝ ਕਰਨਾ ਬਿਲਕੁੱਲ ਗਲਤ ਹੈ।
ਜੋਰਵਾਲ ਨੇ ਕਿਹਾ ਕਿ ਇਸ ਮਸਲੇ ਦੇ ਸਬੰਧ ਵਿੱਚ ਡੀ.ਟੀ.ਐਫ ਵਲੋਂ ਦਿੱਤੇ ਮੰਗ ਪੱਤਰ `ਤੇ ਕਾਰਵਾਈ ਕਰਦਿਆਂ ਓਹਨਾਂ ਨੇ ਇਨਕੁਆਇਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ।ਉਨ੍ਹਾਂ ਕਿਹਾ ਕਿ ਜਿਹਨਾਂ ਵੀ ਸਕੂਲਾਂ ਨੇ ਵਿੱਦਿਅਕ ਟੂਰ `ਤੇ ਜਾਣਾ ਹੈ ਉਹ ਆਪਣੇ ਕੇਸ ਡੀ.ਈ.ਓ ਦਫ਼ਤਰ ਜਮ੍ਹਾਂ ਕਰਵਾ ਦੇਣ।
ਡੀ.ਟੀ.ਐਫ ਦੇ ਜਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ, ਦਾਤਾ ਨਮੋਲ, ਪਰਵਿੰਦਰ ਉਭਾਵਾਲ, ਜਸਬੀਰ ਨਮੋਲ, ਸੁਖਜਿੰਦਰ ਸੰਗਰੂਰ, ਸੰਦੀਪ ਸਿੰਘ, ਲਖਵੀਰ ਸਿੰਘ, ਮਨਿੰਦਰ ਪਾਲ, ਸੁਖਪਾਲ ਧੂਰੀ, ਅੰਮ੍ਰਿਤਪਾਲ ਲਹਿਰਾ, ਬੀ.ਕੇ.ਯੂ ਉਗਰਾਹਾਂ ਵਲੋਂ ਕਿਸਾਨ ਆਗੂ ਗੁਰਚਰਨ ਖੋਖਰ, ਨਛੱਤਰ ਸਿੰਘ, ਪ੍ਰੀਤਮ ਸਿੰਘ ਬਡਰੱਖਾਂ, ਸੁਖਦਰਸ਼ਨ ਸਿੰਘ, ਤਰਸੇਮ ਸਿੰਘ, ਜ਼ਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਜੁਝਾਰ ਲੌਂਗੋਵਾਲ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਰਮਨ ਕਾਲਾਝਾੜ ਤੇ ਅਵੀ ਸਿੰਘ ਆਦਿ ਵੀ ਇਸ ਸਮੇਂ ਮੌਜ਼ੂਦ ਸਨ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …