Wednesday, December 4, 2024

ਕੀੜੇਮਾਰ ਦਵਾਈਆਂ ਅਤੇ ਬੀਜ਼ ਵਿਕਰੇਤਾ ਦੀਆਂ ਦੁਕਾਨਾਂ ਦੀ ਕੀਤੀ ਗਈ ਚੈਕਿੰਗ

ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਕੈਬਿਨਟ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਜਿਲ੍ਹਾ ਪੱਧਰੀ ਟੀਮ ਵਲੋਂ ਅਜਨਾਲਾ ਵਿਖੇ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜ਼ ਵਿਕਰੇਤਾ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੋਰਾਨ ਡੀਲਰਾ ਦਾ ਰਿਕਾਰਡ ਚੈਕ ਕੀਤਾ ਗਿਆ ਅਤੇ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜਾਂ ਦੀ ਕੁਆਲਿਟੀ ਪਰਖ ਕਰਨ ਹਿੱਤ ਸੈਂਪਲ ਲਏ ਗਏ ।
ਡਾ. ਗਿੱਲ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਹਾੜੀ ਰੁੱਤ ਦੀਆਂ ਫਸਲਾਂ ਦੀ ਬਿਜ਼ਾਈ ਲਈ ਤਕਰੀਬਨ 3000 ਮੀ. ਟਨ ਡੀ.ਏ.ਪੀ ਖਾਦ ਅਤੇ 70000 ਮੀ. ਟਨ ਯਰੀਆ ਖਾਦ ਦੀ ਜਰੂਰਤ ਹੁੰਦੀ ਹੈ ਜਿਸ ਵਿੱਚੋ ਹੁਣ ਤੱਕ 25800 ਮੀ. ਟਨ ਡੀ.ਏ.ਪੀ. ਅਤੇ 20300 ਮੀ. ਟਨ ਯੂਰੀਆ ਖਾਦ ਜਿਲ੍ਹੇ ਵਿੱਚ ਪਹੁੰਚ ਚੁੱਕੀ ਹੈ ਅਤੇ ਬਕਾਇਆ ਖਾਦ ਬਹੁਤ ਜਲਦੀ ਕਿਸਾਨਾਂ ਤੱਕ ਪੁੱਜਦੀ ਕਰ ਦਿੱਤੀ ਜਾਵੇਗੀ।ਓਨ੍ਹਾਂ ਨੇ ਸਮੂਹ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਖਾਦਾਂ ਨਾਲ ਕਿਸੇ ਵੀ ਬੇਲੋੜੀ ਵਸਤੂ ਦੀ ਟੈਗਿੰਗ ਨਾ ਕੀਤੀ ਜਾਵੇ ਅਤੇ ਨਾ ਹੀ ਨਿਰਧਾਰਿਤ ਮੁੱਲ ਤੋ ਉਪਰ ਖਾਦਾਂ ਦੀ ਵਿਕਰੀ ਕੀਤੀ ਜਾਵੇ।ਜੇਕਰ ਕੋਈ ਵੀ ਡੀਲਰ ਇਨ੍ਹਾਂ ਹਦਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਸਮੱਗਰੀ ਖਰੀਦਣ ਸਮੇ ਡੀਲਰ ਕੋਲੋਂ ਪੱਕਾ ਬਿੱਲ ਲੈਣ ਅਤੇ ਫਸਲਾਂ ਵਿੱਚ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਿਕ ਹੀ ਕਰਨ।
ਇਸ ਮੌਕੇ ਉਨ੍ਹਾਂ ਨਾਲ ਡਾ. ਗੁਰਪ੍ਰੀਤ ਸਿੰਘ ਬਾਠ, ਏ.ਡੀ.ਓ (ਇੰਨਫੋਰਸਮੈਂਟ), ਡਾ. ਗੁਰਪ੍ਰੀਤ ਸਿੰਘ ਔਲਖ, ਏ.ਡੀ. (ਪੀ.ਪੀ), ਡਾ. ਰਸ਼ਪਾਲ ਸਿੰਘ ਏ.ਡੀ.ਓ (ਬੀਜ਼), ਅਜਮੇਰ ਸਿੰਘ ਏ.ਡੀ.ਓ ਅਤੇ ਮਨਜੀਤ ਸਿੰਘ ਖੇਤੀਬਾੜੀ ਉਪ-ਨਿਰੀਖਕ ਵੀ ਮੌਜ਼ੂਦ ਸਨ।

Check Also

ਲੋਕ ਸਾਹਿਤ ਸੰਗਮ ਵਿਖੇ ਪ੍ਰਵਾਸੀ ਭਾਰਤੀ ਪ੍ਰਮਿੰਦਰ ਪਰਵਾਨਾ ਦੀ ਪੁਸਤਕ `ਚਾਨਣ ਇਤਿਹਾਸ ਦਾ` ਲੋਕ ਅਰਪਣ

ਰਾਜਪੁਰਾ, 3 ਦਸੰਬਰ (ਡਾ. ਅਮਨ) – ਲੋਕ ਸਾਹਿਤ ਸੰਗਮ (ਰਜਿ) ਰਾਜਪੁਰਾ ਦੇ ਰੋਟਰੀ ਭਵਨ ਵਿਖੇ …