Monday, September 16, 2024

ਪ੍ਰੋ. ਬਲਦੀਪ ਨੂੰ ਗਹਿਰਾ ਸਦਮਾ, ਨੌਜਵਾਨ ਸਪੁੱਤਰ ਦੀ ਕੈਨੇਡਾ ’ਚ ਮੌਤ

ਵੱਖ-ਵੱਖ ਸੰਸਥਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 17 ਨਵੰਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੀ ਸਿਰਮੌਰ ਸੰਸਥਾ ਮਾਲਵਾ ਕਾਲਜ ਵਿੱਚ ਬਤੌਰ ਅੰਗਰੇਜ਼ੀ ਪ੍ਰੋਫੈਸਰ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣਾ ਵੱਖਰਾ ਮੁਕਾਮ ਬਣਾ ਕੇ ਰੱਖਣ ਵਾਲੇ ਪ੍ਰੋ. ਬਲਦੀਪ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਆਪਣੇ ਪਰਿਵਾਰ ਨਾਲ (ਵਿਨੀਪੈਗ) ਕੈਨੇਡਾ ਵਿਖੇ ਰਹਿ ਰਹੇ ਉਨ੍ਹਾਂ ਦੇ ਨੌਜਵਾਨ ਸਪੁੱਤਰ ਦੀਪਇੰਦਰਪਾਲ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ।ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਵਲੋਂ ਸੱਦੀ ਸੋਗ ਮੀਟਿੰਗ ਵਿੱਚ ਪ੍ਰੋ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਦੱਸਿਆ ਕਿ ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਪ੍ਰੋ. ਬਲਦੀਪ ਅਤੇ ਉਨ੍ਹਾਂ ਪਰਿਵਾਰ ਇਸ ਮੌਕੇ ਕੈਨੇਡਾ ਪਹੁੰਚ ਚੁੱਕੇ ਹਨ ਅਤੇ ਉਥੇ ਹੀ ਦੀਪਇੰਦਰਪਾਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।ੳੇੇੁਨਾਂ ਕਿਹਾ ਕਿ ਦੀਪਇੰਦਰਪਾਲ ਪਿਛੇ ਆਪਣੀ ਪਤਨੀ ਅਤੇ ਇੱਕ ਛੋਟੀ ਬੇਟੀ ਛੱਡ ਗਿਆ ਹੈ।ਇਸ ਸੋਗ ਸਭਾ ਵਿੱਚ ਹਾਜ਼ਰ ਬੁਲਾਰਿਆਂ ਨੇ ਪ੍ਰੋ. ਬਲਦੀਪ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ।
ਇਸ ਮੌਕੇ ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਪ੍ਰੇਮ ਨਾਥ, ਪ੍ਰਿੰ. ਮਨੋਜ ਕੁਮਾਰ, ਮੇਘ ਸਿੰਘ ਜਵੰਦਾ, ਰਾਜੇਸ਼ ਕੁਮਾਰ ਉਟਾਲਾਂ, ਲੈਕ: ਬਿਹਾਰੀ ਲਾਲ ਸੱਦੀ, ਦੀਪ ਦਿਲਬਰ, ਕਮਲਜੀਤ ਘੁੰਗਰਾਲੀ, ਕਹਾਣੀਕਾਰ ਸੁਖਜੀਤ ਚੇਅਰਮੈਨ ਸਾਹਿਤ ਸਭਾ, ਐਡਵੋਕੇਟ ਨਰਿੰਦਰ ਸ਼ਰਮਾ ਪ੍ਰਧਾਨ ਸਾਹਿਤ ਸਭਾ, ਤਰਲੋਚਨ ਸਿੰਘ ਪ੍ਰਧਾਨ ਲੇਖਕ ਮੰਚ, ਸੁਰਜੀਤ ਵਿਸ਼ਦ, ਬਲਕਾਰ ਸਿੰਘ, ਸੁਰਿੰਦਰ ਵਰਮਾ, ਹਰੀ ਚੰਦ, ਇੰਦਰਜੀਤ ਸਿੰਘ ਕੰਗ, ਵੀਰਇੰਦਰ ਸਿੰਘ, ਜਸਵਿੰਦਰ ਸਿੰਘ, ਹਰਦਮਨਦੀਪ ਸਿੰਘ ਨਾਗਰਾ, ਸਤਿੰਦਰਪਾਲ ਸਿੰਘ, ਹੁਸ਼ਿਆਰ ਸਿੰਘ, ਚਰਨਜੀਤ ਸਿੰਘ ਮਾਛੀਵਾੜਾ, ਜੈਦੀਪ ਮੈਨਰੋ, ਸੰਜੀਵ ਕਲਿਆਣ, ਸੰਦੀਪ ਸਮਰਾਲਾ, ਅਮਨਦੀਪ ਕੌਂਸ਼ਲ ਆਦਿ ਸ਼ਾਮਲ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …