ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਵੁਮੈਨ ਦੇ ਪਲੇਸਮੈਂਟ ਸੈਲ ਵਲੋਂ ਸਾਇੰਸ ਜੈਨਿਕ ਦੀ ਪਲੇਸਮੈਂਟ ਡਰਾਈਵ ’ਚ ਇੰਟਰਵਿਊ ਦੌਰਾਨ ਵੱਖ ਵੱਖ ਪੜ੍ਹਾਵਾਂ ਦੇ 93 ਵਿਦਿਆਰਥਣਾਂ ’ਚੋਂ 43 ਦੀ ਚੋਣ ਕੀਤੀ ਗਈ ਅਤੇ 16 ਨੂੰ ਵੇਟਿੰਗ ਲਿਸਟ ’ਚ ਰੱਖਿਆ ਗਿਆ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਜੈਨਿਕ ਕੰਪਨੀ ਤੋਂ ਨਵਤੇਸ਼ ਸਿੰਘ ਨੇ ਆਪਣੀ ਟੀਮ ਨਾਲ ਕੁੱਝ ਸਮਾਂ ਪਹਿਲਾਂ ਕੈਂਪਸ ਦਾ ਦੌਰਾ ਕੀਤਾ ਅਤੇ ਵਿਦਿਆਰਥਣਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਗੱਲਬਾਤ ਕੀਤੀ ਗਈ ਸੀ, ਉਸ ਵੇਲੇ 250 ਤੋਂ ਵਧੇਰੇ ਵਿਦਿਆਰਥਣਾਂ ਨੇ ਭਾਗ ਲਿਆ ਸੀ।ਉਨ੍ਹਾਂ ਕਿਹਾ ਕਿ ਉਸ ਉਪਰੰਤ ਉਕਤ ਕੰਪਨੀ ਦੁਆਰਾ ਕਰਵਾਈ ਗਈ ਪਲੇਸਮੈਂਟ ਮੌਕੇ 93 ਵਿਦਿਆਰਥਣਾਂ ਨੇ ਹਿੱਸਾ ਲਿਆ ਸੀ, ਜਿਸ ਵਿਚੋਂ 43 ਵਿਦਿਆਰਥਣਾਂ ਚੁਣੀਆਂ ਗਈਆਂ ਅਤੇ 16 ਨੂੰ ਇੰਤਜ਼ਾਰ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …