ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਕਨਾਮਿਕਸ ਸੋਸਾਇਟੀ ਆਫ਼ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ ਇਕਨਾਮਿਕਸ ਵਲੋਂ ਵਿਦਿਆਰਥੀਆਂ ਨੂੰ ਰਣਜੀਤ ਸਾਗਰ ਡੈਮ ਦਾ ਦੌਰਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਉਲੀਕੇ ਗਏ ਇਸ ਪ੍ਰੋਗਰਾਮ ’ਚ ਡਾ. ਸੁਪ੍ਰੀਤ ਕੌਰ, ਡਾ. ਸਿਓਜੀ ਭਾਟੀਆ ਅਤੇ ਸ਼ੇਰ ਸਿੰਘ ਸਮੇਤ ਇਕਨਾਮਿਕਸ ਸੋਸਾਇਟੀ ਦੇ12 ਮੈਂਬਰ (ਐਮ.ਏ. (ਇਕਨਾਮਿਕਸ) ਸਮੈਸਟਰ-1 ਅਤੇ ਐਮ.ਏ (ਇਕਨਾਮਿਕਸ) ਸਮੈਸਟਰ ਤੀਜਾ ਦੇ ਵਿਦਿਆਰਥੀ ਸ਼ਾਮਿਲ ਸਨ।
ਇਸ ਮੌਕੇ ਡਾ. ਸੁਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੰਨੀ ਗੋਆ ਜੋ ਕਿ ਰਣਜੀਤ ਸਾਗਰ ਡੈਮ ਦੇ ਨਜ਼ਦੀਕ ਸਥਿਤ ਹੈ, ਜਿਸ ਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ, ਕੇਂਦਰੀ ਸ਼ਾਸਤ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਸੂਬਾ ਪੰਜਾਬ ਦੀ ਸਰਹੱਦ ’ਤੇ ਰਾਵੀ ਨਦੀ ’ਤੇ ਪੰਜਾਬ ਸਿੰਚਾਈ ਵਿਭਾਗ ਦੁਆਰਾ ਬਣਾਏ ਗਏ ਪਣ-ਬਿਜਲੀ ਪ੍ਰੋਜੈਕਟ ਦਾ ਹਿੱਸਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਵਿਸ਼ਾਲ ਝੀਲ ਦੇ ਸੁੰਦਰ ਨਜ਼ਾਰੇ ਅਤੇ ਬੋਟਿੰਗ, ਬਾਈਕ ਸਵਾਰੀ ਆਦਿ ਵਰਗੀਆਂ ਮਨੋਰੰਜ਼ਕ ਗਤੀਵਿਧੀਆਂ ਦਾ ਆਨੰਦ ਲਿਆ।
Check Also
ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ
ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …