Tuesday, June 17, 2025
Breaking News

ਡਾ: ਨਵਜੋਤ ਕੌਰ ਸਿੱਧੂ ਵਲੋਂ ਵੇਰਕਾ ਵਿੱਚ ਇਲਾਹਬਾਦ ਬੈਂਕ ਦੀ ਨਵੀਂ ਬ੍ਰਾਂਚ ਦਾ ਉਦਘਾਟਨ

PPN1112201410

ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ ) – ਅਲਾਹਬਾਦ ਬੈਂਕ ਵਲੋਂ ਆਪਣੀ ਵੇਰਕਾ ਵਿੱਚ ਨਵੀਂ ਬ੍ਰਾਂਚ ਖੋਲੀ ਗਈ ਜਿਸ ਦਾ ਉਦਘਾਟਨ ਸ੍ਰੀ ਮਤੀ ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਪੰਜਾਬ ਵਲੋਂ ਰੀਬਨ ਕੱਟ ਕੇ ਕੀਤਾ। ਇਸ ਤੋਂ ਪਹਿਲਾਂ ਬੈਂਕ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕਰਵਾਇਆ ਗਿਆ। ਉਪਰੰਤ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਤੀ ਸਿੱਧੂ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਤੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੂਕਣ ਲਈ ਬੈਂਕਿੰਗ ਪ੍ਰਣਾਲੀ ਬਹੁਤ ਮਹੱਤਵ ਰੱਖਦੀ ਹੈ, ਜਿਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਜਨ ਧੰਨ ਯੋਜਨਾ ਤਹਿਤ ਹਰੇਕ ਨਾਗਰਿਕ ਨੂੰ ਬੈਂਕ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਸਰਕਾਰ ਵਲੋਂ ਜਾਰੀ ਸਬਸਿਡੀ ਦੀ ਸਹੂਲਤ ਦੀ ਅਦਾਇਗੀ ਵੀ ਬੈਂਕਾਂ ਰਾਹੀਂ ਹੋਵੇਗੀ ਤੇ ਅਸੀ ਤਾਂ ਹੀਂ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਾਂਗੇ ਜੇਕਰ ਸਾਡਾ ਆਪਣਾ ਬੈਂਕ ਖਾਤਾ ਹੋਵੇਗਾ।ਉਨ੍ਹਾਂ ਮਜ਼ਾਕੀਆ ਮਾਹੌਲ ਵਿਚ ਕਿਹਾ ਕਿ ”ਲੋਕ ਕਹਿੰਦੇ ਹਨ ਕਿ ਸ:ਨਵਜੋਤ ਸਿੰਘ ਸਿੱਧੂ ਹਮੇਸ਼ਾਂ ਹੱਸਦੇ ਰਹਿੰਦੇ ਹਨ ਇਹ ਤਾਂ ਹੀ ਸੰਭਵ ਹੈ ਕਿ ਸਿੱਧੂ ਆਪਣੀ ਖੂਨ ਪਸੀਨੇ ਦੀ ਸਾਰੀ ਕਮਾਈ ਬੈਂਕਾਂ ਰਾਹੀਂ ਇਨਕਮ ਟੈਕਸ ਭੁਗਤਾਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਿਲਦੀ ਹੈ ਜਿਸ ਲਈ ਉਹ ਸਦਾ ਖੁਸ਼ ਰਹਿੰਦੇ ਹਨ ਜਦ ਕਿ ਕਈ ਲੋਕ ਆਪਣੇ ਕਾਲੇ ਧੰਨ ਨੂੰ ਸਾਂਭਣ ਦੀ ਚਿੰਤਾ ਵਿਚ ਹੀ ਡੂਬੇ ਰਹਿੰਦੇ ਹਨ”।ਉਨ੍ਹਾਂ ਅਲਾਹਬਾਦ ਬੈਂਕ ਦੇ ਸਮੂਚੇ ਸਟਾਫ ਦੇ ਇਲਾਕਾ ਨਿਵਾਸੀਆਂ ਨੂੰ ਨਵੀਂ ਬ੍ਰਾਂਚ ਖੋਲ੍ਹਣ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਇਸ ਬੈਂਕ ਨਾ ਜੁੜ ਕੇ ਬੈਂਕ ਦੀ ਸਹੂਲਤਾਂ ਲੈਣ ਲਈ ਪ੍ਰੇਰਿਤ ਕੀਤਾ ਤੇ ਸਟਾਫ ਨੂੰ ਪ੍ਰਸੰਸਾ ਪੱਤਰ ਵੀ ਭੈਂਟ ਕੀਤਾ।

ਬੈਂਕ ਦੇ ਜਨਰਲ ਮੈਨੇਜਰ ਸ੍ਰੀ ਸੁਨੀਲ ਮਹਿਤਾ ਨੇ ਦੱਸਿਆ ਕਿ ਭਾਰਤ ਵਿਚ ਅਲਾਹਬਾਦ ਬੈਂਕ ਦੀਆਂ ਕਰੀਬ 3 ਹਜਾਰ ਬ੍ਰਾਂਚਾਂ ਕੰਮ ਕਰ ਰਹੀਆਂ ਹਨ ਤੇ ਅੱਜ ਅੰਮ੍ਰਿਤਸਰ ਜੋਨ ਦੀ 64 ਬ੍ਰਾਂਚ ਦਾ ਉਦਘਾਟਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਬੈਂਕ ਰਾਹੀਂ ਲੋਕ ਬੈਂਕ ਸਹੂਲਤਾਂ ਦੇ ਨਾਲ-ਨਾਲ ਜੀਵਨ ਬੀਮਾਂ, ਵਾਹਨ ਬੀਮਾਂ, ਗੋਲਡ ਲੋਨ ਤੇ ਹੋਰ ਕਾਰੋਬਾਰੀ ਲੋਨ ਦੀ ਸਹੂਲਤ ਵੀ ਲੈ ਸਕਦਾ ਹੈ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਸ ਬੈਂਕ ਨਾਲ ਜੁੜ ਕੇ ਲਾਭਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਡਿਪਟੀ ਜਨਰਲ ਮੈਨੇਜਰ ਅੰਮ੍ਰਿਤਸਰ ਜੋਨ ਆਰ.ਕੇ. ਢੀਗਰਾ, ਬ੍ਰਾਂਚ ਮੈਨੇਜਰ ਹਰਪ੍ਰੀਤ ਸਿੰਘ ਨੇ ਵੀ ਸੰਬੋਧਨ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੈਂਕ ਵਲੋਂ ਮੈਡਮ ਸਿੱਧੂ ਦਾ ਪਹਿਲਾ ਖਾਤਾ ਖੋਲਿਆ ਗਿਆ।ਇਸ ਉਪਰੰਤ ਬੈਂਕ ਦੇ ਸੀਨੀਅਰ ਅਧਿਕਾਰੀਆਂ ਵਲੋਂ ਮੁੱਖ ਮਹਿਮਾਨਾਂ ਡਾ:ਨਵਜੋਤ ਕੌਰ ਸਿੱਧੂ ਤੇ ਹੋਰਨਾ ਨੂੰ ਸਨਮਾਨਿਤ ਕੀਤਾ। ਹੋਰਨਾ ਤੋਂ ਇਲਾਵਾ ਹੈਡ ਕੈਸ਼ੀਅਰ ਪਵਨਦੀਪ ਸਿੰਘ, ਸ:ਜਗਤਾਰ ਸਿੰਘ, ਬਲਜੀਤ ਸਿੰਘ ਮੈਨਜਰ ਗੁਰਦੁਆਰਾ ਨਾਨਕਸਰ ਵੇਰਕਾ, ਹਰੀਸ਼ ਵਰਮਾ ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਟੀ ਕਾਲਜ ਵੇਰਕਾ, ਡਾ:ਕੁਲਦੀਪ ਸਿੰਘ ਮੱਤੇਵਾਲ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply