Saturday, September 12, 2026

ਗੁਰਮਤਿ ਸਮਾਗਮ ਦੋਰਾਨ ਚੱਕਮੁਕੰਦ ਤੇ ਲਹੌਰੀਆ ਦਾ ਸਨਮਾਨਿਤ

ਵੱਖ-ਵੱਖ ਜਥੇਬੰਦੀਆਂ ਫੈਡਰੇਸ਼ਨ ਦੇ ਕਾਰਜਾਂ ਦੀ ਕੀਤੀ ਸ਼ਲਾਘਾ

PPN1112201411

ਛੇਹਰਟਾ, 11 ਦਸੰਬਰ (ਕੁਲਦੀਪ ਸਿੰਘ ਨੋਬਲ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਤੇ ਫੇੈਡਰੇਸਨ ਦੇ ਕੌਮੀ ਸਰਪ੍ਰਸਤ ਡਾ. ਤਸਵੀਰ ਸਿੰਘ ਲਹੌਰੀਆ ਨੂੰ ਪਿਛਲੇ ਦਿਨੀ ਨੌਜਵਾਨ ਸਿੰਘ ਸਭਾ ਵੱਲੋਂ ਕਰਾਏ ਗੁਰਮਤਿ ਸਮਾਗਮ ਦੋਰਾਨ ਪੰਥ ਦੇ ਮਹਾਨ ਕਥਾ ਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਉਨਾਂ ਵੱਲੋ ਕੀਤੇ ਜਾ ਰਹੇ ਕੌਮੀ, ਧਾਰਮਿਕ ਸਮਾਜਿਕ ਕਾਰਜਾਂ ਲਈ ਸਿਰਪਾਓੁ ਦੇ ਕੇ ਸਨਮਾਨਿਤ ਕੀਤਾ। ਉਨਾਂ ਕਿਹਾ ਕਿ ਬਿੱਟੂ ਤੇ ਤਸਵੀਰ ਵੱਲੋਂ ਪਤਿੱਤਪੁਣੇ ਨੂੰ ਰੋਕਣ ਲਈ ਸੁੰਦਰ ਦਸਤਾਰ ਮੁਕਾਬਲੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਦੇ ਖਿਲਾਫ ਮੁਹਿੰਮ, ਬੱਚਿਆਂ ਵਿਚ ਸਿੱਖੀ ਸਰੂਪ ਨੂੰ ਉਤਸਾਹਿਤ ਕਰਨ ਲਈ ਮਾਵਾਂ ਦਾ ਸਨਮਾਨ ਆਦਿ ਕੀਤੇ ਜਾ ਰਹੇ ਕਾਰਜ ਬਹੁਤ ਹੀ ਸਲਾਘਾਯੋਗ ਹਨ।ਇਸ ਮੌਕੇ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਤੇ ਫੈਡਰੇਸਨ ਦੇ ਕੌਮੀ ਸਰਪ੍ਰਸਤ ਡਾ. ਤਸਵੀਰ ਸਿੰਘ ਲਹੌਰੀਆ ਨੇ ਕਿਹਾ ਕਿ ਭਾਵੇਂ ਸਾਡੀ ਸਿੱਖ ਕੌਮ ਤੇ ਜਵਾਨੀ ਨੂੰ ਕੁੱਝ ਦਸ਼ ਤੇ ਵਿਦੇਸ਼ੀ ਤਾਕਤਾਂ ਕਮਜੋਰ ਕਰਨ ਲਈ ਪੂਰੀ ਵਾਹ ਲਗਾ ਰਹੀਆ ਹਨ ਤੇ ਕਾਫੀ ਹੱਦ ਤਕ ਉਹ ਇੰਨਾਂ ਸਾਜਿਸਾਂ ਵਿੱਚ ਕਾਮਯਾਬ ਵੀ ਹੋਈਆਂ ਹਨ, ਪਰ ਅਸੀਂ ਸੁਚੇਤ ਅਤੇ ਜਾਗਰੂਕ ਹੋ ਕੇ ਰਹੀਏ ਤਾਂ ਨਸੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚ ਸਕਦੇ ਹਾਂ। ਅਖੀਰ ਵਿਚ ਉਨਾਂ ਕਿਹਾ ਕਿਸੇ ਪੰਥ ਸ਼ਖਸੀਅਤ ਵੱਲੋਂ ਦਿੱਤਾ ਗਿਆ ਮਾਨ ਸਨਮਾਨ ਬਹੁਤ ਹੀ ਊਰਜਾ ਸਰੋਤ ਹੁੰਦਾ ਹੈ ਉਹ ਹਮੇਸ਼ਾ ਪੰਥ ਦੀ ਸੇਵਾ ਇਸੇ ਤਰਾਂ ਸੱਚੇ ਮਨ ਨਾਲ ਕਰਦੇ ਰਹਿਣਗੇ। ਇਸ ਮੋਕੇ ਗੁਰਵਿੰਦਰ ਸਿੰਘ ਗਿੰਦਾ, ਸੁਖਦੇਵ ਸਿੰਘ, ਬਲਦੇਵ ਸਿੰਘ, ਕੰਵਲਪ੍ਰੀਤ ਸਿੰਘ, ਗੁਰਜਿੰਦਰਪਾਲ ਸਿੰਘ, ਸਤਿੰਦਰਪਾਲ ਸਿੰਘ ਸਾਬਾ ਅਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply