ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਰ ਅਧਿਕਾਰੀ, ਅਧਿਆਪਕ, ਅਫਸਰ ਅਤੇ ਕਰਮਚਾਰੀ ਖੁਸ਼ੀਆਂ
ਅਤੇ ਖੇੜਿਆਂ ਨਾਲ ਭਰਪੂਰ ਹੈ।ਪਿਛਲੇ ਦਿਨੀਂ ਹੋਏ ਨਿਰੀਖਣ ਦੀ ਰਿਪੋਰਟ ਅਨਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ++ ਉਚਤਮ ਗਰੇਡ ਮਿਲਿਆ ਹੈ।ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੇ ਨਵ-ਨਿਯੁੱਕਤ ਪ੍ਰਧਾਨ ਰਜਨੀਸ਼ ਭਾਰਦਵਾਜ ਨੇ ਦੱਸਿਆ ਕਿ ਦਾ ਇਹ ਉਚਤਮ ਗਰੇਡ ਵਾਇਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਲੋਂ ਆਪਣੇ ਕਾਰਜ਼ਕਾਲ ਸਮੇਂ ਕੀਤੀ ਸਿਰਤੋੜ ਮੇਹਨਤ ਦਾ ਹੀ ਨਤੀਜ਼ਾ ਹੈ।ਉਨਾਂ ਦੀ ਦੂਰਅੰਦੇਸ਼ੀ ਸੋਚ ਅਤੇ ਮੇਹਨਤ ਨਾਲ ਯੂਨੀਵਰਸਿਟੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ।ਰਜਨੀਸ਼ ਭਾਰਦਵਾਜ ਵਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ, ਡੀਨ, ਟੀਚਿੰਗ ਵਿਭਾਗਾਂ, ਰਜਿਸਟਰਾਰ, ਅਫਸਰ ਸਾਹਿਬਾਨ ਅਤੇ ਹਰੇਕ ਨਾਨ-ਟੀਚਿੰਗ ਕਰਮਚਾਰੀ ਨੂੰ ਵਧਾਈ ਦੇ ਨਾਲ ਯੂਨੀਵਰਸਿਟੀ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਲਈ ਕੀਤੀ ਮੇਹਨਤ ਲਈ ਧੰਨਵਾਦ ਵੀ ਕੀਤਾ ਗਿਆ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media