Friday, June 21, 2024

ਸੁਰੱਖਿਆ ਵਿਭਾਗ ਨੇੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਸੰਧੂ ਨੂੰ ਦਿੱਤੀਆਂ ਵਧਾਈਆਂ

ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵੱਲੋਂ ਵਾਇਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿਚੋਂ ਟਾਪ `ਤੇ ਰਹਿਣ `ਤੇ ਮੁਬਾਰਕਾਂ ਦਿੱਤੀਆਂ ਹਨ।ਵਿਦਿਅਕ ਅਦਾਰਿਆਂ ਦੀ ਰੈਂਕਿੰਗ ਕਰਨ ਵਾਲੀ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 3.85/4 ਸਕੋਰ ਦੇ ਕੇ ਦੇਸ਼ ਦੀ ਆਹਲਾ ਯੂਨੀਵਰਸਿਟੀ ਕਰਾਰ ਦੇਣ ਦੀ ਖੁਸ਼ੀ ਸਾਂਝੀ ਕੀਤੀ
ਸੁਰੱਖਿਆ ਅਫਸਰ, ਕਰਨਲ ਅਮਰਬੀਰ ਸਿੰਘ ਚਾਹਲ ਦੀ ਅਗਵਾਈ ਵਿੱਚ ਵਿਭਾਗ ਦਾ ਸਟਾਫ ਉਨ੍ਹਾਂ ਨੂੰ ਵਿਸ਼ੇਸ਼ ਤੌਰ `ਤੇ ਵਾਈਸ ਚਾਂਸਲਰ ਦਫਤਰ ਜਾ ਕੇ ਮਿਲਿਆ ਅਤੇ ਉਨ੍ਹਾਂ ਦਾ ਮੁੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦੀ ਬਦੌਲਤ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨੈਕ ਵੱਲੋਂ ਕੀਤੇ ਮੁਲਾਂਕਣ ਅਤੇ ਮਾਨਤਾ ਦੇ ਚੌਥੇ ਚਰਨ ਵਿੱਚ 4 ਵਿਚੋਂ 3.85 ਸੀ.ਜੀ.ਪੀ.ਏ ਸਕੋਰ ਨਾਲ ਏ++ ਗ੍ਰੇਡ `ਤੇ ਮਾਨਤਾ ਮਿਲੀ ਹੈ।
ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਸੁਰੱਖਿਆ ਵਿਭਾਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਲਈ ਜਿਥੇ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ, ਨਾਨ-ਟੀਚਿੰਗ ਕਰਮਚਾਰੀਆਂ ਅਤੇ ਵਿਦਿਆਰਥੀਆਂ ਵਧਾਈ ਦੇ ਪਾਤਰ ਹਨ ਉਥੇ ਸੁਰੱਖਿਆ ਵਿਭਾਗ ਦੀ ਕਾਰਗੁਜ਼ਾਰੀ ਵੀ ਅੱਵਲ ਦਰਜ਼ੇ ਦੀ ਰਹੀ ਹੈ।
ਇਸ ਮੌਕੇ ਜਸਪਾਲ ਸਿੰਘ, ਸੀਨੀਅਰ ਸਕੇਲ ਸਟੈਨੋਗ੍ਰਾਫਰ, ਸਾਹਿਬ ਸਿੰਘ, ਸੁਪਰਵਾਈਜ਼ਰ, ਜੋਗਿੰਦਰ ਸਿੰਘ, ਸਹਾਇਕ ਸੁਪਰਵਾਈਜ਼ਰ, ਰੇਸ਼ਮ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਕਪਤਾਨ ਸਿੰਘ (ਸਾਰੇ ਸੁਰੱਖਿਆ ਕਰਮਚਾਰੀ) ਤੋਂ ਇਲਾਵਾ ਹੋਰ ਅਮਲਾ ਹਾਜ਼ਰ ਸੀ।

 

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …