Saturday, March 22, 2025

ਥਾਈਲੈਂਡ ਵਿਖੇ ਏਸ਼ੀਅਨ ਕਿੱਕ ਬਾਕਸਿੰਗ ਇੰਟਰਨੈਸ਼ਨਲ ਚੈਂਪੀਅਨਸ਼ਿਪ ‘ਚ ਰਵਿੰਦਰ ਸਿੰਘ ਅੱਵਲ

ਸੰਗਰੂਰ, 22 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਥਾਈਲੈਂਡ ਵਿਖੇ ਏਸ਼ੀਅਨ ਕਿੱਕ ਬਾਕਸਿੰਗ ਇੰਟਰਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ।ਜਿਸ ਵਿੱਚ ਭਾਰਤ ਦੀ ਅਗਵਾਈ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਮਹਿਲਾ ਵਾਸੀ ਕਿਕ ਬਾਕਸਰ ਰਵਿੰਦਰ ਸਿੰਘ ਪੁੱਤਰ ਐਕਸ ਸੂਬੇਦਾਰ ਹਮੀਰ ਸਿੰਘ ਨੇ 81 ਕਿਲੋ ਭਾਰ ਵਿੱਚ ਹਿੱਸਾ ਲਿਆ।ਚੈਂਪੀਅਨਸ਼ਿਪ ਵਿੱਚ 20 ਦੇਸ਼ ਸ਼ਾਮਲ ਹੋਏ।ਰਵਿੰਦਰ ਸਿੰਘ ਨੇ 81 ਕਿਲੋ ਭਾਰ ਵਰਗ ਵਿੱਚ ਬਰੋਂਨਜ਼ ਮੈਡਲ ਹਾਸਲ ਕਰਕੇ ਪੂਰੇ ਭਾਰਤ ਵਿੱਚ ਪੰਜਾਬ, ਜਿਲ੍ਹਾ ਸੰਗਰੂਰ, ਆਪਣੇ ਪਿੰਡ ਮਹਿਲਾ ਅਤੇ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ।ਰਵਿੰਦਰ ਸਿੰਘ ਨੇ ਪ੍ਰੀ ਕਵਾਟਰ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਉਜ਼ਬੇਕਿਸਤਾਨ ਨੂੰ ਫਾਈਟ ਦਿੱਤੀ ਅਤੇ 3-2 ਦੀ ਸਕੋਰਿੰਗ ਨਾਲ ਹਾਰ ਦੇ ਬਾਵਜ਼ੂਦ ਮੈਡਲ ਹਾਸਲ ਕਰਕੇ ਆਪਣੇ ਦੇਸ਼ ਦਾ ਨਾਂ ਥਾਈਲੈਂਡ ਵਿਖੇ ਵੀ ਰੌਸ਼ਨ ਕੀਤਾ।ਸਮਾਜ ਸੇਵਕ ਹਰਵਿੰਦਰ ਰਿਸ਼ੀ ਸਤੌਜ ਤੇ ਗੁਰਸੇਵਕ ਸਿੰਘ ਬਿਗੜਵਾਲ ਨੇ ਰਵਿੰਦਰ ਸਿੰਘ ਤੇ ਉਸ ਦੇ ਪਰਿਵਾਰਕ ਮੈਬਰਾਂ ਨੂੰ ਮੁਬਾਰਕਾਂ ਦਿੱਤੀਆਂ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਵਿੰਦਰ ਸਿੰਘ ਭਾਰਤ ਲਈ ਲਈ ਮੈਡਲ ਲਿਆ ਚੁੱਕਾ ਹੈ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …