Tuesday, December 5, 2023

ਅਕੈਡਮਿਕ ਹਾਈਟਸ ਪਬਲਿਕ ਸਕੂਲ ‘ਚ ਮਨਾਇਆ ਕ੍ਰਿਸਮਿਸ ਦਾ ਤਿਉਹਾਰ

ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ।ਕ੍ਰਿਸਮਸ ਨੂੰ ਮੁੱਖ ਰੱਖਦਿਆਂ ਸਕੂਲ ਦੀ ਸਜ਼ਾਵਟ ਕੀਤੀ ਗਈ ਅਤੇ ਬੱਚੇ ਲਾਲ ਰੰਗ ਦੇ ਕੱਪੜੇ ਪਾ ਕੇ ਸੈਂਟਾ ਕਲਾਉਜ਼ ਬਣ ਕੇ ਆਏ।ਬੱਚਿਆਂ ਦਾ ਡਾਂਸ ਪ੍ਰੋਗਰਾਮ ਕਰਵਾਇਆ ਗਿਆ ਅਤੇ ਉਨਾਂ ਨੂੰ ਟਾਫੀਆਂ ਅਤੇ ਚਾਕਲੇਟ ਵੀ ਵੰਡੀ ਗਈ।ਬੱਚਿਆਂ ਨੇ ਇਸ ਤਿਓਹਾਰ ਦਾ ਬਹੁਤ ਆਨੰਦ ਮਾਣਿਆ।ਸਕੂਲ ਕਮੇਟੀ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਾਸ਼ੂ ਅਗਰਵਾਲ ਨੇ ਕਿਹਾ ਕਿ ਤਿਉਹਾਰ ਸਭ ਦੇ ਸਾਂਝੇ ਹੁੰਦੇ ਹਨ ਅਤੇ ਸਭ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ।
ਇਸ ਮੌਕੇ ਸਕੂਲ ਦੇ ਅਧਿਆਪਕ ਮਨਦੀਪ, ਮਨਪ੍ਰੀਤ, ਈਸ਼ਾ, ਅੱਕੀ, ਮਾਇਆ, ਪ੍ਰਿਯੰਕਾ, ਕੁਲਦੀਪ, ਸੁਖਜਿੰਦਰ, ਅਮਨਦੀਪ, ਨਵਨੀਤ, ਸਿਮਰਨ ਵੰਦਨਾ, ਸਵਾਤੀ, ਪੂਜਾ, ਗੁਰਪ੍ਰੀਤ, ਅੰਮ੍ਰਿਤਪਾਲ, ਜਸਪ੍ਰੀਤ ਆਦਿ ਵੀ ਹਾਜ਼ਰ ਸਨ ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …