ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀ ਆਰੀਆ ਯੁਵਤੀ ਸਭਾ ਦੁਆਰਾ ਸਵਾਮੀ ਸ਼ਰਦਾਨੰਦ ਜੀ ਦੇ ਬਲਿਦਾਨ
ਦਿਵਸ ਨੂੰ ਸਮਰਪਿਤ ਵਿਸ਼ੇਸ਼ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਹਵਨ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ।ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਪ੍ਰਬੰਧਿਕ ਕਮੇਟੀ ਨੇ ਮੁੱਖ ਯੱਜਮਾਨ ਦੀ ਭੂਮਿਕਾ ਨਿਭਾਈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਸਵਾਮੀ ਸ਼ਰਦਾਨੰਦ ਜੀ ਦੇ ਜੀਵਨ ਤੇ ਰੋਸ਼ਨੀ ਪਾਈ।ਉਨਾਂ ਕਿਹਾ ਕਿ ਸਵਾਮੀ ਸ਼ਰਦਾ ਨੰਦ ਨੇ ਸਵਾਮੀ ਦਇਆਨੰਦ ਜੀ ਦੇ ਵੇਦਾਂ ਦੀ ਸਿੱਖਿਆ ਅਤੇ ਸਿਧਾਂਤਾ ‘ਤੇ ਅਧਾਰਿਤ ਗੁਰੂਕੁਲ ਦੀ ਸਿੱਖਿਆ ਦਾ ਪ੍ਰਸਾਰ ਕੀਤਾ।1902 ਦੇ ਸਵਾਮੀ ਸ਼ਰਦਾਨੰਦ ਜੀ ਨੇ ਗੁਰੂਕੁਲ ਦੀ ਸਥਾਪਨਾ ਕੀਤੀ।ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਸਵਾਮੀ ਜੀ ਨੇ ਹੀ ਸਭ ਤੋਂ ਪਹਿਲਾ ਮਹਾਤਮਾ ਗਾਂਧੀ ਜੀ ਨੂੰ ਮਹਾਤਮਾ ਦਾ ਨਾਮ ਆਪ ਜੀ ਨੇ ਹੀ ਦਿੱਤਾ ਸੀ। ਆਪ ਨੇ ਕਿਹਾ ਕਿ ਮਨੁੱਖੀ ਜੀਵਨ ਭੋਗ ਪਦਾਰਥ ਗ੍ਰਹਿਣ ਕਰਨ ਵਾਸਤੇ ਹੀ ਨਹੀ ਹੈ, ਸਗੋਂ ਤਿਆਗ ਅਤੇ ਸਮਰਪਣ ਦੀ ਭਾਵਨਾ ਨਾਲ ਇਸ ਸੰਸਾਰ ਲਈ ਕੁਝ ਕਰ ਜਾਣਾ ਹੀ ਮਨੁੱਖ ਦਾ ਅਸਲੀ ਜੀਵਨ ਹੈ।ਪ੍ਰਿੰਸੀਪਲ ਵਾਲੀਆ ਨੇ ਕਿਹਾ ਕਿ ਮਾਨਯੋਗ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਦੀ ਤਾਰੀਫ਼ ਕੀਤੀ।ਮਹਾਤਮਾ ਆਨੰਦ ਸਵਾਮੀ ਜੀ ਦੇ ਪੋਤਰੇ ਹੋਣ ਦੇ ਕਾਰਨ ਆਰੀਆ ਸਮਾਜ ਆਪਣੇ ਸਿਧਾਂਤਾਂ ਕਰ ਕੇ ਜਾਣਿਆ ਜਾਂਦਾ ਹੈ।ਉਨਾਂ ਨੇ ਕਾਲਜ ਦੀਆ ਪ੍ਰਾਪਤੀਆ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਫੁੱਲਾਂ ਦੀ ਪ੍ਰਤੀਯੋਗਿਤਾ ਵਿੱਚ ਕਾਲਜ ਨੇ ਚੈਂਪੀਅਨਸ਼ਿਪ ਹਾਸਲ ਕੀਤੀ ਹੈ।ਉਨਾਂ ਨੇ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਸੱਤ ਦਿਨਾ ਕੈਂਪ ਦੇ ਆਰੰਭ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆ ।
ਇੰਦਰਪਾਲ ਆਰੀਆ ਪ੍ਰਧਾਨ ਆਰੀਆ ਸਮਾਜ ਲਛਮਨਸਰ ਨੇ ਇਹ ਦੱਸਿਆ ਕਿ ਸਵਾਮੀ ਸ਼ਰਧਾਨੰਦ ਜੀ ਨੇ ਪੁਰਾਨੀ ਗੁਰੂਕੁਲ ਪ੍ਰਪੰਰਾ ਦਾ ਆਰੰਭ ਕੀਤਾ ਅਤੇ ਗੁਰੂਕੁਲ ਕਾਂਗੜੀ ਦੇ ਨਿਰਮਾਣ ਦੇ ਦ੍ਰਿੜ ਸੰਕਲਪ ਨੂੰ ਪੂਰਾ ਕਰ ਕੇ ਆਪਣੀ ਕਥਨੀ ਤੇ ਕਹਿਣੀ ਨੂੰ ਸਭ ਦੇ ਸਾਹਮਣੇ ਰੱਖਿਆ।ਆਪਣੇ ਵਿਦਿਆਰਥੀਆਂ ਨੂੰ ਸਤਯ ਪ੍ਰਕਾਸ਼ ਪੜ੍ਹਨ ਲਈ ਪ੍ਰੇਰਿਤ ਕੀਤਾ।ਆਪ ਨੇ ਕਿਹਾ ਕਿ ਸਤਯ ਪ੍ਰਕਾਸ਼ ਪੜ੍ਹਨ ਵਾਲੇ ਜੀਵ ਕਦੀ ਵੀ ਆਪਣੇ ਸੰਸਕਾਰਾਂ ਅਤੇ ਪਰਮਪਰਾਵਾਂ ਤੋ ਬੇਮੁੱਖ ਨਹੀਂ ਹੁੰਦੇ।ਪ੍ਰਧਾਨ ਲੋਕਲ ਪ੍ਰਬੰਧਕੀ ਕਮੇਟੀ ਸੁਦਰਸ਼ਨ ਕਪੂਰ ਨੇ ਹਵਨ ਦੀ ਸਫਲ ਸਮਾਪਤੀ ਤੇ ਪ੍ਰਿੰਸੀਪਲ ਡਾ. ਵਾਲੀਆ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ ਬਾਰੇ ਦੱਸਿਆ।ਉਨਾਂ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਆਪਣਾ ਜੀਵਨ ਸੇਵਾ ਲਈ ਸਮਰਪਿਤ ਕੀਤਾ।ਕਾਲਜ ਦੇ ਸੰਗੀਤ ਵਿਭਾਗ ਦੁਆਰਾ ਬਹੁਤ ਹੀ ਮਿੱਠੀ ਅਵਾਜ਼ ਵਿੱਚ ਭਜਨ ਦੀ ਪੇਸ਼ਕਾਰੀ ਕੀਤੀ।ਮੰਚ ਸੰਚਾਲਨ ਪ੍ਰੋ. ਡਾ. ਸ਼ੈਲੀ ਜੱਗੀ ਨੇ ਕੀਤਾ।
ਇਸ ਮੌਕੇ ਪ੍ਰਿੰਸੀਪਲ ਅਮਰਦੀਪ ਗੁਪਤਾ, ਪ੍ਰਿੰਸੀਪਲ ਡਾ. ਪੱਲਵੀ ਸੇਠੀ, ਵਿਪਨ ਭਸੀਨ ਮੈਂਬਰ, ਲੋਕਲ ਪ੍ਰਬੰਧਕ ਕਮੇਟੀ, ਕਰਨਲ ਵੇਦ ਮਿੱਤਰ, ਸੰਦੀਪ ਆਹੂਜਾ, ਮੁਰਾਰੀ ਲਾਲ, ਸ਼੍ਰੀਮਤੀ ਰੇਨੂੰ ਘਈ ਪ੍ਰਧਾਨ ਇਸਤਰੀ ਸਮਾਜ, ਇੰਦਰਜੀਤ ਠੁਕਰਾਲ, ਹਰੀਸ਼ ਕੁਮਾਰ, ਅਨਿਲ ਵਿਨਾਇਕ, ਸ਼੍ਰੀਮਤੀ ਰਜ਼ਨੀ ਓਬਰਾਏ ਮੈਂਬਰ ਆਰੀਆ ਸਮਾਜ ਅਤੇ ਕਾਲਜ ਦੇ ਆਰੀਆ ਯੁਵਤੀ ਸਭਾ ਦੇ ਸਾਰੇ ਮੈਂਬਰ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media