ਡਾ. ਆਤਮਾ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਰਕਤ – ਚੇਅਰਮੈਨ ਸਲੇਮਪੁਰੀ
ਛੇਹਰਟਾ/ ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਚੇਅਰਮੈਨ `ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਦੀ ਰਹਿਨੁਮਾਈ ਹੇਠ ਇਸ ਮਹੀਨੇ ਦੀ 2 ਤਰੀਕ ਨੂੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਸ਼ਾਲ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਦੇਸ਼ ਵਿਦੇਸ਼ ਤੋਂ ਕਵੀਆਂ/ਕਵਿੱਤਰੀਆਂ ਨੇ ਇਸ ਕਾਵਿ ਗੋਸ਼ਟੀ ਵਿੱਚ ਹਿੱਸਾ ਲਿਆ।ਚੇਅਰਮੈਨ ਸਾਹਿਬ ਨੇ ਮੁੱਖ ਮਹਿਮਾਨ ਸਮੇਤ ਸਾਰੇ ਲੇਖਕਾਂ ਅਤੇ ਆਨਲਾਈਨ ਜੁੜੇ ਹੋਏ ਦਰਸ਼ਕਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਭ ਦਾ ਸਵਾਗਤ ਕਰਦੇ ਹੋਏ, ਇਹ ਸ਼ਿਅਰ:
ਬਹੁਤ ਚੰਗਾ ਲੱਗਦਾ ਜਦ ਕੋਈ, ਉਚੀ ਭਰੇ ਉਡਾਣ।
ਸ਼ਾਇਦ ਉਸ ਦੇ ਕਰਕੇ ਬਣ ਜਾਏ, ਮੇਰੀ ਵੀ ਪਹਿਚਾਣ।
ਦਿੰਦਾ ਹੱਲਾਸ਼ੇਰੀ ਸਭ ਨੂੰ, ਵੱਧ ਚੜ੍ਹ “ਸਲੇਮਪੁਰੀ”,
ਵੇਖ ਬੁਲੰਦੀ ਦੂਜਿਆਂ ਦੀ, ਜਾ ਬੈਠੀਏ ਨਾ ਜ਼ੀਰਾਣ।
ਪੜ੍ਹ ਕੇ ਕਾਵਿ ਗੋਸ਼ਟੀ ਦਾ ਆਗਾਜ਼ ਕੀਤਾ।ਡਾ. ਆਤਮਾ ਸਿੰਘ ਗਿੱਲ ਨੇ ਮੁ1ਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਸਰਦੂਲ ਸਿੰਘ ਭੱਲਾ ਨੇ ਪ੍ਰਧਾਨਗੀ ਕੀਤੀ।ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਅਣਥੱਕ ਮਿਹਨਤ ਤੇ ਮਾਂ ਬੋਲੀ ਪੰਜਾਬੀ ਲਈ ਅਥਾਹ ਪ੍ਰੇਮ ਸਦਕਾ ਅੱਜ ਇਹ ਸਾਹਿਤਕ ਮੰਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਮਨਪ੍ਰੀਤ ਕੌਰ ਸੰਧੂ ਮੁੰਬਈ ਨੇ ਮੰਚ ਸੰਚਾਲਨ ਕੀਤਾ।ਹਰ ਲੇਖਕ ਨੂੰ ਆਪਣੀ ਕਵਿਤਾ ਪੇਸ਼ ਕਰਨ ਲਈ ਕਿਹਾ ਗਿਆ।ਸਭ ਦੀਆਂ ਕਵਿਤਾਵਾਂ ਬਹੁਤ ਹੀ ਖੂਬਸੂਰਤ ਸਨ।ਜਿਨ੍ਹਾਂ ਦੀ ਸਾਰੀ ਪ੍ਰਬੰਧਕੀ ਟੀਮ ਨੇ ਬਹੁਤ ਸਰਾਹਣਾ ਕੀਤੀ।ਡਾ. ਆਤਮਾ ਸਿੰਘ ਗਿੱਲ ਨੇ ਆਪਣੇ ਅਣਮੁੱਲੇ ਵਿਚਾਰ ਪੇਸ਼ ਕਰਦਿਆਂ, ਪੰਜਾਬੀ ਮਾਂ ਬੋਲੀ ਦੀ ਦਿਲੋਂ ਸੇਵਾ ਕਰ ਰਹੇ ਸਭ ਅਦਾਰਿਆਂ ਦੀ ਪ੍ਰਸ਼ੰਸ਼ਾ ਕੀਤੀ ਤੇ ਵਧਾਈਆਂ ਦਿੱਤੀਆਂ, ਨਾਲ ਹੀ ਆਪਣੀਆਂ ਬਹੁਤ ਖ਼ੂਬਸੂਰਤ ਰਚਨਾਵਾਂ ਸੁਣਾ ਕੇ ਸਭਨਾਂ ਦਾ ਮਨ ਮੋਹ ਲਿਆ।
ਪ੍ਰੋ. ਦਵਿੰਦਰ ਕੌਰ ਖੁਸ਼ ਧਾਲੀਵਾਲ ਨੇ ਲਾਈਵ ਇੰਚਾਰਜ਼ ਦੀ ਡਿਊਟੀ ਨਿਭਾਈ।ਆਪਣੀਆਂ ਦੋ ਰਚਨਾਵਾਂ ਸੁਣਾ ਕੇ ਸਭ ਦਾ ਮਨ ਜਿੱਤਣ ਵਾਲੇ ਕਵੀਆਂ ਵਿੱਚ ਪ੍ਰਬੰਧਕ ਹਰਬੰਸ ਕੌਰ ਧਾਲੀਵਾਲ, ਗੁਰਮੇਲ ਸਿੰਘ ਭੁੱਲਰ, ਪ੍ਰਗਟ ਸਿੰਘ ਗਿੱਲ, ਡਾ. ਸਿਮਰਤ ਸੁਮੇਰਾ, ਵਿਜੇ ਕੁਮਾਰ ਦੁੱਗਰੀ, ਰਾਜਵਿੰਦਰ ਕੌਰ ਬਟਾਲਾ, ਸੁਖਜੀਤ ਕੌਰ ਸੰਗਰੂਰ, ਅੰਜ਼ੂ ਵੀ ਰੱਤੀ, ਪ੍ਰੋ. ਦਵਿੰਦਰ ਖੁਸ਼ ਧਾਲੀਵਾਲ, ਡਾ. ਆਤਮਾ ਸਿੰਘ ਗਿੱਲ, ਮਨਪ੍ਰੀਤ ਕੌਰ ਸੰਧੂ ਮੁੰਬਈ, ਲਖਵਿੰਦਰ ਸਿੰਘ ਲੱਖਾ ਤੇ ਅਖ਼ੀਰ ਵਿੱਚ ਪ੍ਰਧਾਨ ਸਰਦੂਲ ਸਿੰਘ ਭੱਲਾ ਨੇ ਹਾਜ਼ਰੀ ਲਵਾ ਕੇ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ।ਕਿਸੇ ਕਾਰਨ ਮੰਚ ਦੇ ਡਿਪਟੀ ਚੇਅਰ ਪਰਸਨ ਡਾ. ਇੰਦਰਪਾਲ ਕੌਰ, ਚਰਨ ਪੁਆਧੀ ਤੇ ਸਰਬਜੀਤ ਸਿੰਘ ਨਾਗਰਾ ਸੰਮੇਲਨ ਵਿੱਚ ਹਾਜਰ ਨਹੀਂ ਹੋ ਸਕੇ!
ਅੰਤ ‘ਚ ਲਖਵਿੰਦਰ ਸਿੰਘ ਲੱਖਾ ਚੇਅਰਮੈਨ ਨੇ ਕਾਵਿ ਗੋਸ਼ਟੀ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।ਸਮੁੱਚੇ ਰੂਪ ਵਿੱਚ ਕਵੀ ਦਰਬਾਰ ਬਹੁਤ ਹੀ ਵਧੀਆ ਹੋ ਨਿਬੜਿਆ।