Wednesday, December 6, 2023

ਡਾ. ਚਰਨਜੀਤ ਸਿੰਘ ਨਾਭਾ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਭਾਵਭਿੰਨੀ ਸ਼ਰਧਾਂਜਲੀ

ਅੰਮ੍ਰਿਤਸਰ, 29 ਦਸੰਬਰ (ਦੀਪ ਦਵਿੰਦਰ ਸਿੰਘ) – ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਦਿਲਬਾਗ ਸਿੰਘ ਸਰਕਾਰੀਆ, ਕਮਲ ਗਿੱਲ, ਪ੍ਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਸੁਰਜੀਤ ਜੱਜ, ਤਰਲੋਚਨ ਸਿੰਘ ਤਰਨਤਾਰਨ, ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਹਿੰਦ ਪਾਕਿ ਦੋਸਤੀ ਮੰਚ ਦੇ ਸਤਨਾਮ ਸਿੰਘ ਮਾਣਕ, ਦੀਪਕ ਬਾਲੀ, ਸਾਫਮਾ ਦੇ ਇਮਤਿਆਜ਼ ਆਲਮ, ਰਾਜਾ ਹਸਨ ਅਖਤਰ, ਮਨਿੰਦਰ ਸਿੰਘ ਮੌਂਗਾ, ਜਸਵੰਤ ਸਿੰਘ ਜੱਸ, ਕਿਰਤੀ ਕਿਸਾਨ ਯੂਨੀਅਨ ਦੇ ਧਨਵੰਤ ਸਿੰਘ ਖਤਰਾਏ ਕਲਾਂ, ਕੁੱਲ ਹਿੰਦ ਕਿਸਾਨ ਸਭਾ ਦੇ ਲਖਵਿੰਦਰ ਸਿੰਘ ਨਿਜਾਮਪੁਰਾ, ਏਟਕ ਦੇ ਅਮਰਜੀਤ ਸਿੰਘ ਆਸਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਤਨਾਮ ਸਿੰਘ ਔਲਖ, ਬਲਦੇਵ ਸਿੰਘ ਕੰਬੋ, ਯੁਧਬੀਰ ਸਿੰਘ ਔਲਖ, ਪਰਗਟ ਸਿੰਘ ਔਲਖ, ਰਾਜ ਚੋਗਾਵਾਂ ਆਦਿ ਨੇ ਅਕਾਦਮੀ ਦੇ ਚੇਅਰਮੈਨ ਡਾ. ਚਰਨਜੀਤ ਸਿੰਘ ਨਾਭਾ ਨੂੰ ਉਨਾਂ ਦੇ ਬੇਵਕਤ ਵਿਛੋੜਾ ‘ਤੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਹੈ।ਰਮੇਸ਼ ਯਾਦਵ ਨੇ ਕਿਹਾ ਕਿ ਡਾ. ਨਾਭਾ ਪਿਛਲੇ 15 ਸਾਲਾਂ ਤੋਂ ਅਕਾਦਮੀ ਵਿੱਚ ਬਤੌਰ ਚੇਅਰਮੈਨ ਸੇਵਾਵਾਂ ਨਿਭਾਅ ਰਹੇ ਸਨ।ਇਸ ਅਰਸੇ ਦੌਰਾਨ ਅਕਾਦਮੀ ਨੇ ਮਾਣਮੱਤੀਆਂ ਪਾ੍ਪਤੀਆਂ ਕੀਤੀਆਂ।ਡਾ. ਨਾਭਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਾਇਰੈਕਟਰ ਦੇ ਅਹੁੱਦੇ ‘ਤੇ ਰਹਿੰਦੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਜਿਕਰਯੋਗ ਕੰਮ ਕੀਤਾ।ਉਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਣ ਬਾਰੇ ਬਹੁਤ ਸਾਰੇ ਲੇਖ ਲਿਖੇ ਤੇ ਸੈਮੀਨਾਰ ਕਰਵਾਏ।ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਅਤੇ ਕੌਮਾਂਤਰੀ ਪੱਧਰ ‘ਤੇ ਸਾਰੇ ਦੇਸ਼ਾਂ ਦੇ ਲੋਕਾਂ ਦਾ ਆਪਸੀ ਭਾਈਚਾਰਾ ਤੇ ਪਰਸਪਰ ਪ੍ਰੇ੍ਮ ਕਾਇਮ ਕਰਨ ਲਈ ਅਣਥੱਕ ਮਿਹਨਤ ਕੀਤੀ।ਇਸ ਸਬੰਧ ‘ਚ ਇੱਕ ਵਿਸ਼ਾਲ ਸੈਮੀਨਾਰ ਅੰਮ੍ਰਿਤਸਰ ਵਿਖੇ ਵੀ ਕਰਵਾਇਆ।ਭਾਰਤ ਪਾਕਿਸਤਾਨ ਸਬੰਧਾਂ ਨੂੰ ਸੁਖਾਵੇਂ ਬਣਾਉਣ ਲਈ ਉਹ ਦੋ ਵਾਰ ਜਥੇ ਲੈ ਕੇ ਪਾਕਿਸਤਾਨ ਵੀ ਗਏ।

 

Check Also

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਉਚ ਪੱੱਧਰੀ ਸਮਾਗਮ ਸਮਾਪਤ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ …