Monday, September 9, 2024

27 ਕਿਸਾਨ ਮੋਰਚਿਆਂ ‘ਤੇ ਕਰਵਾਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ

ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ਚ ਜਾਰੀ ਪੰਜਾਬ ਪੱਧਰੀ ਅੰਦੋਲਨ ਕੜਾਕੇ ਦੀ ਠੰਡ ਦੇ ਬਾਵਜ਼ੂਦ ਲਗਾਤਾਰ ਜਾਰੀ ਹਨ।ਜਿਲ੍ਹਾ ਅੰਮ੍ਰਿਤਸਰ ਦੇ ਪ੍ਰਬੰਧਕੀ ਕੰਪਲੈਕ੍ਸ ‘ਚ ਲੱਗੇ ਮੋਰਚੇ ਤੋਂ ਜਾਣਕਾਰੀ ਦਿੰਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਡੀ.ਸੀ ਦਫਤਰ ਮੋਰਚੇ ਅਤੇ 3 ਟੋਲ ਪਲਾਜ਼ਿਆਂ ਦੇ ਮੋਰਚਿਆਂ ਸਮੇਤ 10 ਜਿਲ੍ਹਿਆਂ ਵਿੱਚ 27 ਮੋਰਚਿਆਂ ‘ਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਏ ਗਏ।ਉਹਨਾ ਕਿਹਾ ਕਿ ਅੱਜ ਲੋਕਤੰਤਰ ਹੋਣ ਦੇ ਬਾਵਜ਼ੂਦ ਵੀ ਸਰਕਾਰਾਂ ਦਾ ਰਵੱਈਆ ਉਸ ਸਮੇਂ ਦੇ ਸ਼ਾਸ਼ਕਾਂ ਨਾਲ ਮੇਲ ਖਾਂਦਾ ਹੈ। ਸੋ ਅੱਜ ਜਰੂਰਤ ਹੈ ਕਿ ਉਹਨਾ ਦੀ ਸ਼ਹਾਦਤ ਤੋਂ ਸੇਧ ਲੈਦੇ ਹੋਏ ਸੰਘਰਸ਼ਾਂ ਦੇ ਪਿੜ ਮੱਲੇ ਜਾਣ ਤੇ ਆਪਣੇ ਅਤੇ ਸਮਾਜ ਦੀ ਸਾਂਝੇ ਮਸਲੇੇ ਹੱਲ ਕਰਵਾਏ ਜਾਣ।
ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਅਤੇ ਆਈ.ਟੀ ਸੈਲ ਸਕੱਤਰ ਅਮਰਦੀਪ ਸਿੰਘ ਗੋਪੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੰਦੋਲਨ ਦੀਆਂ ਮੰਗਾਂ ਪ੍ਰਤੀ ਸਰਕਾਰ ਲਗਾਤਾਰ ਅਵੇਸਲਾਪਨ ਦਿਖਾਉਣ ਦੀ ਗ਼ਲਤੀ ਕਰ ਰਹੀ ਹੈ, ਜੋ ਕਿ ਸਰਕਾਰ ਦੇ ਗਲੇ ਦੀ ਹੱਡੀ ਬਣੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਬੁਲੰਦੀਆਂ ਛੂਹੇਗਾ।ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਘੀ ਢਾਂਚੇ ਤੇ ਕੀਤੇ ਜਾ ਰਹੇ ਹਮਲੇ ਤੇ ਚੁੱਪੀ ਸਾਧ ਕੇ ਪੰਜਾਬ ਦੇ ਖਿਲਾਫ ਭੁਗਤ ਰਿਹਾ ਹੈ।ਇੱਕ ਪਾਸੇ ਭਗਵੰਤ ਮਾਨ ਜੀ ਟੋਲ ਪਲਾਜ਼ਿਆਂ ਨੂੰ ਨਾਜਾਇਜ਼ ਦੱਸ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਵਿਚ ਨਵੇਂ ਟੋਲ ਪਲਾਜ਼ੇ ਲੱਗ ਰਹੇ ਹਨ।ਉਹਨਾ ਕਿਹਾ ਕਿ ਅੱਜ ਅੰਦੋਲਨ 33ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ ਅਤੇ ਟੋਲ ਪਲਾਜ਼ੇ ਲਗਾਤਰ 14ਵੇਂ ਦਿਨ ਫ੍ਰੀ ਰਹੇ।ਉਨਾਂ ਟੋਲ ਕੰਪਨੀਆਂ ਨੂੰ ਇੱਕ ਵਾਰ ਫਿਰ ਤੋਂ ਆਗਾਹ ਕੀਤਾ ਕਿ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਕੱਟਣ ਜਾਂ ਟੋਲ ਫੀਸ ਵਧਾਉਣ ਦੀ ਸੂਰਤ ਵਿਚ ਟੋਲ ਪਲਾਜ਼ੇ ਖਾਲੀ ਨਹੀਂ ਕੀਤੇ ਜਾਣਗੇ।ਉਨਾਂ ਕਿਹਾ ਕਿ ਪਾਣੀ ਪ੍ਰਦੂਸ਼ਿਤ ਕਰ ਰਹੀਆਂ ਜੀਰਾ ਸ਼ਰਾਬ ਫੈਕਟਰੀ ਸਮੇਤ ਸਾਰੀਆਂ ਮਿੱਲਾਂ ਤੇ ਸਖਤ ਕਾਰਵਾਈ ਕੀਤੀ ਜਾਵੇ, ਮੋਰਚਿਆਂ ‘ਚ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਸਾਰੇ ਪਰਿਵਾਰਾਂ ਨੂੰ ਵਾਅਦੇ ਅਨੁਸਾਰ ਨੌਕਰੀ ਅਤੇ ਮੁਆਵਜ਼ੇ ਦਿੱਤੇ ਜਾਣ, ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜ਼ੇ ਖਤਮ ਕਰਕੇ ਮੁਆਵਜ਼ਾ ਦਿੱਤਾ ਜਾਵੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖ ਅਤੇ ਜੇਲ੍ਹਾਂ ‘ਚ ਡੱਕੇ ਬੁੱਧੀਜੀਵੀ ਤੇ ਸਮਾਜਿਕ ਕਾਰਕੰੁਨ ਰਿਹਾਅ ਕੀਤੇ ਜਾਣ, ਬੇਅਦਬੀਆਂ ਅਤੇ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਦੇ ਦੋਸ਼ੀਆਂ ਤੇ ਜਲਦ ਕਰਵਾਈ ਕੀਤੀ ਜਾਵੇ .
ਇਸ ਮੌਕੇ ਵੱਖ ਵੱਖ ਜਗ੍ਹਾ ‘ਤੇ ਲੱਗੇ ਮੋਰਚਿਆਂ ‘ਚ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਚਰਨ ਸਿੰਘ ਕਲੇਰ ਘੁੰਮਾਣ, ਸੂਬਾ ਸਿੰਘ ਵਜ਼ੀਰ ਭੁੱਲਰ, ਨਿਰਮਲ ਸਿੰਘ ਖਾਨਪੁਰ ਨੇ ਵੀ ਸੰਬੋਧਨ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ।

Check Also

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …