ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਪਲਕ ਸ੍ਰੇਸ਼ਟਾ ਜੋ ਕਿ ਇਸ ਵੇਲੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚਵਿੰਡਾ ਦੇਵੀ ਵਿਖੇ ਅਰਥ-ਸਾਸ਼ਤਰ ਵਿਸ਼ੇ ਦੀ ਲੈਕਚਰਾਰ ਹਨ, ਦੀ ਚੋਣ ਇੰਡੀਅਨ ਇਕਨਾਮਿਕ ਸਰਵਿਸ ਵਿਚ ਹੋਈ ਹੈ।ਦੱਸਣਯੋਗ ਹੈ ਕਿ ਪਲਕ ਨੇ ਸੈਕਰਡ ਹਾਰਟ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਕਰਕੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਅੰਮ੍ਰਿਤਸਰ ਤੋਂ ਬਾਰਵੀਂ ਕਮਰਸ ਵਿਸ਼ੇ ਨਾਲ ਟੋਪਰ ਰਹਿੰਦੇ ਪਾਸ ਕੀਤੀ।ਇਸ ਉਪਰੰਤ ਪਲਕ ਨੇ ਬੀ.ਬੀ.ਕੇ ਡੀ.ਏ.ਵੀ ਕਾਲਜ ਤੋਂ ਬੀ.ਐਸ.ਸੀ ਇਕਨਾਮਿਕਸ ਆਨਰਜ ਵੀ ਕਾਲਜ ਵਿਚੋਂ ਪਹਿਲੇ ਤੇ ਯੂਨੀਵਰਸਿਟੀ ਵਿਚੋਂ ਦੂਜੇ ਸਥਾਨ ਤੇ ਰਹਿ ਕੇ ਪਾਸ ਕੀਤੀ।ਇਸ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਐਸ.ਸੀ ਅਰਥ-ਸਾਸ਼ਤਰ ਵਿਸ਼ੇ ‘ਤੇ ਮੈਰਿਟ ਵਿਚ ਰਹਿੰਦੇ ਪਾਸ ਕੀਤੀ।
ਧੱਸਣਯੋਗ ਹੈ ਕਿ ਉਨਾਂ ਦੇ ਪਿਤਾ ਸ੍ਰੀ ਰਕੇਸ਼ ਪਾਲ ਸ੍ਰੇਸ਼ਟਾ ਜਿਲ੍ਹਾ ਪ੍ਰੀਸ਼ਦ ਦੇ ਡਿਪਟੀ ਚੀਫ਼ ਐਗਜੇਕਟਿਵ ਅਫ਼ਸਰ ਸੇਵਾ ਮੁਕਤ ਹੋਏ ਹਨ ਅਤੇ ਭਰਾ ਪਲਵ ਸ੍ਰੇਸ਼ਟਾ ਜਿਲ੍ਹਾ ਸੋਸ਼ਲ ਜਸਟਿਸ ਅਧਿਕਾਰੀ ਵਜੋਂ ਤਰਨ ਤਾਰਨ ਤਾਇਨਾਤ ਹਨ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਪਲਕ ਦੀ ਇਸ ਪ੍ਰਾਪਤੀ ਉਤੇ ਮੁਬਾਰਕਬਾਦ ਦਿੰਦੇ ਕਿਹਾ ਕਿ ਜ਼ਿਲ੍ਹੇ ਦੇ ਅਜਿਹੇ ਬੱਚੇ ਸਾਡੇ ਲਈ ਮਾਣ ਹਨ ਅਤੇ ਅਜਿਹੇ ਬੱਚੇ ਕਈਆਂ ਲਈ ਮਾਰਗ ਦਰਸ਼ਕ ਬਣਦੇ ਹਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …