Wednesday, December 4, 2024

ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ‘ਚ ਲੱਗੇਗੀ ਲਿਫਟ, ਪਰਵਾਸੀ ਬੀਬੀ ਜੈਂਡਰ ਕੌਰ ਨੇ ਕਰਵਾਈ ਸੇਵਾ

ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਮਾਨਾਂਵਾਲਾ ਬ੍ਰਾਂਚ ਦੀ ਭਗਤ ਪੂਰਨ ਸਿੰਘ ਲਾਇਬ੍ਰੇਰੀ ਵਿਖੇ ਵਿਕਲਾਂਗ, ਅੰਗਹੀਣ ਅਤੇ ਬਜ਼ੁਰਗ ਨਿਵਾਸੀਆਂ ਵਾਸਤੇ ਪੜ੍ਹਨ ਲਈ ਨਿਸ਼ਕਾਮ ਸੇਵਾ ਕਰਨ ਆਈ ਪਰਵਾਸੀ ਬੀਬੀ ਜੈਂਡਰ ਕੌਰ ਵਲੋਂ ਲਿਫਟ ਦੀ ਸੇਵਾ ਕਰਵਾਈ ਗਈ।ਇਸ ਲਿਫਟ ਦਾ ਉਦਘਾਟਨ ਪਿੰਗਲਵਾੜਾ ਸੰਸਥਾ ਦੇ ਵਹੀਲ-ਚੇਅਰ ਉਪਰ ਚੱਲਦੇ ਮਰੀਜ਼ ਜਸਵੰਤ ਸਿੰਘ ਵਲੋਂ ਰਿਬਨ ਕੱਟ ਕੇ ਕੀਤਾ ਗਿਆ।ਸੰਸਥਾ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਦੱਸਿਆ ਦਿੱਤੀ ਕਿ ਬੀਬੀ ਜੈਂਡਰ ਕੌਰ ਦੀ ਇੱਛਾ ਸੀ ਕਿ ਜੋ ਅੰਗਹੀਣ, ਵਹੀਲ-ਚੇਅਰ ਵਾਲੇ ਅਤੇ ਬਜ਼ੁਰਗ ਪਿੰਗਲਵਾੜਾ ਵਿਖੇ ਰਹਿੰਦੇ ਹਨ, ਉਹ ਲਾਇਬ੍ਰੇਰੀ ਦੀ ਸਹੂਲਤ ਦਾ ਫਾਇਦਾ ਲੈ ਸਕਣ ਅਤੇ ਲਿਫਟ ਦੇ ਰਾਹੀਂ ਆਸਾਨੀ ਨਾਲ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਆ ਜਾ ਸਕਣ।ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਲਾਇਬ੍ਰੇਰੀ ‘ਚ ਧਾਰਮਿਕ ਪੁਸਤਕਾਂ, ਵਾਤਾਵਰਨ, ਜੀਵਨੀਆਂ, ਪਿੰਗਲਵਾੜਾ ਲਿਟਰੇਚਰ ਅਤੇ ਹੋਰ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਮੌਜ਼ੂਦ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ ਧਾਰਮਿਕ, ਵਾਤਾਵਰਨ, ਇਨਕਲਾਬੀ ਯੋਧਿਆਂ ਦੀ ਜੀਵਨ ਗਾਥਾ ਆਦਿ ਨਾਲ ਸਬੰਧਤ ਪੁਸਤਕਾਂ ਲਾਇਬ੍ਰੇਰੀ ਨੂੰ ਦਾਨ ਕਰਨੀਆਂ ਚਾਹੁੰਦਾ ਹੋਵੇ ਤਾਂ ਉਹਨਾਂ ਦਾ ਸਵਾਗਤ ਹੈ।
ਇਸ ਮੌਕੇ ਪਿੰਗਲਵਾੜਾ ਸੁਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਹਰਜੀਤ ਸਿੰਘ ਅਰੋੜਾ ਮੈਂਬਰ ਸੁਸਾਇਟੀ, ਪ੍ਰੀਤਇੰਦਰਜੀਤ ਕੌਰ ਮੈਂਬਰ ਸੁਸਾਇਟੀ, ਰਾਜਬੀਰ ਸਿੰਘ ਮੈਂਬਰ ਸੁਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ, ਜੈ ਸਿੰਘ, ਤਿਲਕ ਰਾਜ, ਯੋਗੇਸ਼ ਸੂਰੀ, ਆਰ.ਪੀ ਸਿੰਘ, ਪ੍ਰਿੰ. ਨਰੇਸ਼ ਕਾਲੀਆ, ਵੱਖ-ਵੱਖ ਵਿਭਾਗਾਂ ਦੇ ਇੰਚਾਰਜ਼ ਅਤੇ ਵਾਰਡਾਂ ਦੇ ਇੰਚਾਰਜ਼ ਹਾਜ਼ਰ ਸਨ। www.punjabpost.in

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …