
ਅੰਮ੍ਰਿਤਸਰ, ੧੩ ਦਸੰਬਰ (ਸੁਖਬੀਰ ਸਿੰਘ) ੁ ਏਡਿਡ ਸਕੂਲ ਯੂਨਿਅਨ ਦੇ ਸੂਬਾ ਪ੍ਰਧਾਨ ਸ. ਗੁਰਚਰਨ ਸਿੰਘ ਚਾਹਲ ਨੇ ਖਜਾਨਾ ਮੰਤਰੀ ਦੇ ਹਲਕੇ ਸੁਨਾਮ ਵਿੱਚ ਰੈਲੀ ਸਬੰਧੀ ਹੰਗਾਮੀ ਮੀਟਿੰਗ ਪ੍ਰੇਮ ਆਸ਼ਰਮ ਸੀ. ਸੈ.ਸਕੂਲ, ਬੇਰੀ ਗੇਟ ਵਿੱਚ ਕੀਤੀ।ਉਹਨਾਂ ਦੱਸਿਆ ਕਿ ਇਕ ਪਾਸੇ ਤਾਂ ਸਰਕਾਰ ਦਾਵੇ ਕਰ ਰਹੀ ਹੈ ਕਿ ਖਜਾਨੇ ਦੀ ਹਾਲਤ ਬਿਲਕੁਲ ਠੀਕ ਹੈ ਪਰ ਸੱਚਾਈ ਇਹ ਹੈ ਕਿ ਏਡਿਡ ਸਕੂਲ ਕਰਮਚਾਰੀਆਂ ਨੂੰ ਸਤੰਬਰ ੨੦੧੪ ਤੌ ਬਾਦ ਤਨਖਾਹ ਨਹੀ ਮਿਲੀ ਤੇ ਸੂਬੇ ਦੇ ਪ੍ਰਾਇਮਰੀ ਏਡਿਡ ਸਕੂਲਾਂ ਨੂੰ ਪਿਛਲ ੬ ਮਹੀਨਿਆਂ ਤੋ ਤਨਖਾਹ ਨਹੀ ਮਿਲੀ।ਪੰਜਵੇ ਪੇ ਕਮੀਸ਼ਨ ਦੇ ਬਕਾਏ ਦੀ ਤੀਜੀ ਕਿਸ਼ਤ ਸਤੰਬਰ ਮਹੀਨੇ ਤੋ ਖਜਾਨਾ ਦਫਤਰਾਂ ਵਿੱਚ ਜਮਾ ਹੈ ਪਰ ਪੰਜਾਬ ਸਰਕਾਰ ਦੇ ਖਜਾਨੇ ਦੀ ਮਾੜੀ ਹਾਲਤ ਕਰਕੇ ਸਮੂਹ ਕਰਮਚਾਰੀ ਫਾਕੇ ਕੱਟਣ ਨੂੰ ਮਜਬੂਰ ਹਨ ਇਸ ਸਬੰਧੀ ਵਿੱਤ ਵਿਭਾਗ ਦੇ ਅਧੀਕਾਰੀਆਂ ਨੂੰ ਵੀ ਮਿਲਿਆ ਗਿਆ ਤੇ ਸਰਕਾਰ ਨੂੰ ੧੫ ਦਿਨ ਦਾ ਅਲਟੀਮੇਟਮ ਵੀ ਦਿੱਤਾ ਗਿਆ ਖਜਾਨਾ ਮੰਤਰੀ ਨੂੰ ਵੀ ਇਸ ਸਬੰਧੀ ਮੌਗ ਪੱਤਰ ਦਿੱਤਾ ਗਿਆ ਪਰ ਸਰਕਾਰ ਕੁੰਭਕਰਨੀ ਨੀਦ ਵਿੱਚੋ ਨਹੀ ਜਾਗੀ।ਸਮੂਹ ਲੈਕਚਰਾਰ, ਦਰਜਾ ਚਾਰ ਕਰਮਚਾਰੀ, ਐਲ. ਏ ਕੈਟਾਗਰੀ ਦੀ ਵਧੀ ਗ੍ਰੇਡ ਪੇਅ ਦੀ ਚਿੱਠੀ ਵੀ ਵਿ’ਤ ਵਿਭਾਗ ਵਲੋ ਜਾਰੀ ਨਹੀ ਕੀਤੀ ਗਈ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਏ ਸਮਝੋਤੇ ਦੇ ਬਾਵਜੂਦ ਵੀ ਹਾਊਸ ਰੈਟ ਅਤੇ ਮੈਡੀਕਲ ਪੰਜਵ ਪੇ ਕਮੀਸ਼ਨ ਦੀ ਬਜਾਏ ਚੋਥੇ ਪੇ ਕਮੀਸ਼ਨ ਅਨੁਸਾਰ ਦਿੱਤਾ ਜਾ ਰਿਹਾ ਹੈ ਇਸ ਲਈ ਹੁਣ ਸਮੂਹ ਕਰਮਚਾਰੀ ੧੮ ਦਿਸੰਬਰ ਨੂੰ ਖਜਾਨਾ ਮੰਤਰੀ ਦੇ ਹਲਕੇ ਸੁਨਾਮ ਵਿੱਚ ਰੋਸ ਰੈਲੀ ਕਰਨਗੇ ਅਤੇ ਸੰਘਰਸ਼ ਦੀ ਅਗਲੀ ਰੂਪਰੇਖਾ ਵੀ ਉਥੇ ਹੀ ਤਿਆਰ ਕੀਤੀ ਜਾਏਗੀ।ਜਿਲਾ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਨੇ ਕਿਹਾ ਏਡਿਡ ਸਕੂਲ ਕਰਮਚਾਰੀਆਂ ਦੀ ਮਰਜਰ ਦੀ ਲੜਾਈ ਆਰ ਪਾਰ ਦੀ ਲੜਾਈ ਸਾਬਿਤ ਹੋਏਗੀ।ਇਸ ਮੋਕੇ ਰਾਜਕੁਮਾਰ ਮਿਸ਼ਰਾ, ਪ੍ਰਿ.ਪ੍ਰਦੀਪ ਸਰੀਨ,ਪ੍ਰਿ. ਜਗਦੀਸ਼ ਸਿੰਘ, ਡਾ. ਗੁਰਮੀਤ ਸਿੰਘ, ਅਜੈ ਚੋਹਾਨ, ਜਗਜੀਤ ਸਿੰਘ, ਯਸ਼ਪਾਲ ਸ਼ਰਮਾ, ਪ੍ਰਿ. ਸੁਮਨ ਸਰੀਨ, ਜਸਵਿੰਦਰ ਸਿੰਘ, ਜਲਵੰਤ ਸਿੰਘ, ਰਾਜਵਿੰਦਰ ਸਿੰਘ, ਵਿਪਨ ਸ਼ਰਮਾ, ਗੁਰਵਿੰਦਰ ਸਿੰਘ ਆਦਿ ਮੋਜੁਦ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media