ਬਠਿੰਡਾ, 12 ਦਸੰਬਰ (ਸੰਜੀਵ ਸ਼ਰਮਾ/ਜਸਵਿੰਦਰ ਸਿੰਘ ਗੋਲਡੀ) – ਸਕੂਲ ਅਤੇ ਕਾਲਜ ਬੱਸ ਐਸੋਸੀਏਸ਼ਨ (ਸਬਓ) ਬਠਿੰਡਾ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ (ਹੈਪੀ) ਦੀ ਅਗਵਾਈ ਹੇਠ ਸਕੂਲ ਵੈਨ ਚਾਲਕਾਂ ਨੂੰ ਸੜਕ ਸੁਰੱਖਿਆ, ਟਰੈਫਿਕ ਨਿਯਮਾਂ ਅਤੇ ਫਸਟ-ਏਡ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਟਰੈਫਿਕ ਲਾਈਟਾਂ ਦੀ ਓਲਘਣਾ ਨਾ ਕਰਨਾ ਅਤੇ ਗੱਡੀਆਂ ਨੂੰ ਹਮੇਸ਼ਾ ਨਿਯਮਤ ਰਫਤਾਰ ਨਾਲ ਚਲਾਉਣਾ, ਦੁਰਘਟਨਾ ਹੋਣ ਤੇ ਡਰਾਇਵਰ ਅਤੇ ਸਵਾਰੀ ਨੂੰ ਲੋੜ ਪੈਣ ਤੇ ਫਸਟ-ਏਡ ਦੇਣਾ ਅਤੇ ਸਮੇਂ ਸਿਰ ਨੇੜੇ ਦੇ ਕਿਸੇ ਹਸਪਤਾਲ ਵਿੱਚ ਪਹੁਚਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਮੂਹ ਵੈਨ ਚਾਲਕਾਂ ਨੇ ਸਹੁੰ ਚੁੱਕੀ ਕਿ ਉਹ ਨਸ਼ਾ ਰਹਿਤ ਹੋ ਕੇ ਗੱਡੀਆਂ ਚਲਾਉਣਗੇ ਅਤੇ ਟਰੈਫਿਕ ਦੇ ਸਾਰੇ ਨਿਯਮਾਂ ਦੀ ਪਾਲਨਾ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …