ਬਠਿੰਡਾ, 13 ਦਸੰਬਰ (ਅਵਤਾਰ ਸਿੰਘ ਕੈਂਥ)- ਐਮ.ਐਚ.ਆਰ.ਗਰੁੱਪ ਆਫ਼ ਇੰਡਟੀਬਿਊਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀਂ ਸਲਾਨਾ ਸਮਾਰੋਹ ਐਮ.ਐਚ. ਆਰ ਸੀਨੀਅਰ ਸੈਕੰਡਰੀ ਸਕੂਲ ਨਵੀਂ ਬਸਤੀ ਵਿੱਚ ਧੂਮ-ਧਾਮ ਨਾਲ ਮਨਾਇਆ, ਮੁੱਖ ਮਹਿਮਾਨ ਪੀ.ਐਸ ਅਤੇ ਏਡਿਡ ਸਕੂਲ ਡੀ.ਏ.ਵੀਂ ਕਾਲਜ ਮੈਨੇਜਿੰਗ ਡਾਇਰੈਕਟਰ ਜੇ.ਪੀ. ਤੇ ਵਿਸ਼ੇਸ਼ ਮਹਿਮਾਨ ਪੰਜਾਬ ਕਾਰਬੋਨਿਕ ਪ੍ਰਾਈਵੇਟ ਲਿਮ: ਦੇ ਐਮ.ਡੀ. ਦਵਿੰਦਰ ਸਿੰਘ ਕੋਹਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੁੱਖ ਮਹਿਮਾਨ ਵੱਲੋਂ ਸਮਾਂ ਰੋਸ਼ਨ ਕਰਕੇ ਸਮਾਗਮ ਸ਼ੁਰੂ ਕੀਤਾ ਗਿਆ।ਸਮਨਾਮ ਦੀ ਅਰੰਭਤਾ ਕਰਦਿਆ ਚੌਧਰੀ ਪ੍ਰਤਾਪ ਸਿੰਘ ਵੱਲੋਂ ਆਏ ਮਹਿਮਾਨ ਦਾ ਸੁਵਾਗਤ ਕੀਤਾ ਗਿਆ।ਸਕੂਲ ਦੀ ਸਥਾਪਨਾ 1936 ਵਿੱਚ ਮੌਜੂਦਾ ਪ੍ਰਧਾਨ ਦੇ ਪਿਤਾ ਰਾਮ ਜੀ ਦਾਸ ਟੰਡਨ ਨੇ ਕੀਤੀ ਸੀ। ਪ੍ਰਧਾਨ ਓਮ ਪ੍ਰਕਾਸ਼ ਨੇ ਕਿਹਾ ਕਿ ਸੀ ਬੀ ਐਸ ਬੋਰਡ ਤੋਂ ਮਾਨਤਾ ਪ੍ਰਾਪਤ ਹੈ।ਇਸ ਸਕੂਲ ਵਿੱਚ ਨਰਸਰੀ ਤੋਂ ਲੈ ਕੇ ਪੰਜਵੀ ਕਲਾਸ ਦੇ ਵਿਦਿਆਰਥੀਆਂ ਨੂੰ ਦਾਖਲ ਮਿਲਿਆ ਕਰੋਗਾ, ਸਕੂਲ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦਾ ਖ਼ਾਸ ਪ੍ਰਬੰਧ ਹੈ।ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਐਮ ਐਚ ਆਰ ਸਕੂਲ ਦੀਆਂ ਬਠਿੰਡਾ ਵਿੱਚ 7 ਸ਼ਾਖਾਵਾਂ ਹਨ ਅਤੇ 1 ਜਨਵਰੀ ਨੂੰ ਇਹ 8 ਹੋ ਜਾਣਗੀਆਂ, ਉਨ੍ਹਾਂ ਨੇ ਇਸ ਸਫਲਤਾ ਦੇ ਲਈ ਪੂਰੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਦੇ ਮੈਨੇਜ਼ਰ ਸ਼੍ਰੀਮਤੀ ਸਤਵੰਤ ਕੌਰ, ਪ੍ਰਿੰਸੀਪਲ ਸੁਨੀਤਾ ਸਿੰਗਲਾ, ਡਾਂ: ਜੇ.ਐਸ. ਆਨੰਦ ਮੈਂਬਰ, ਜੇ. ਕੇ ਖੁਰਾਣਾ ਮੈਂਬਰ, ਸੁਰਿੰਦਰ ਮੋਹਨ ਗਰਗ, ਰਵਿੰਦਰ ਕੌਰ, ਮੀਨਾ ਮੇਹਤਾ, ਵਿਨੋਦ ਸਿੰਗਲਾ, ਸ਼੍ਰੀਮਤੀ ਰੇਨੂੰ, ਰਘੁਬੀਰ ਸਿੰਘ, ਵਿਕਾਸ ਗਰਗ,ਇਸ ਮੌਕੇ ਤੇ ਹੋਰ ਵੀਂ ਵਿਸ਼ੇਸ਼ ਤੌਰ ਤੇ ਮਹਿਮਾਨ ਪਹੁੰਚੇ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …