ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਿਵਤਾਰ ਸਿੰਘ ਕੈਂਥ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਤੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਤਿਹਾਸਕ ਮਹਾਨ ਨਗਰ ਕੀਰਤਨ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਹੇਠ ਕੱਢਿਆ ਗਿਆ। ਨਗਰ ਕੀਰਤਨ ਦੀ ਅਰੰਭਤਾਂ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵਲੋਂ ਕੀਤੀ ਗਈ। ਮੌਸਮ ਦੀ ਪਹਿਲੀ ਵਰਖਾ ਹੋਣ ਕਾਰਨ ਠੰਡ ਨੇ ਆਪਣਾ ਰੰਗ ਦਿਖਾਉਣ ‘ਤੇ ਵੀ ਸੰਗਤਾਂ ਨੇ ਭਾਰੀ ਗਿਣਤੀ ਵਿਚ ਆਪਣੀ ਸ਼ਿਰਕਤ ਕੀਤੀ।
ਇਸ ਨਗਰ ਕੀਰਤਨ ਸਮੇਂ ਇਤਿਹਾਸਕ ਸਿੱਖ ਪ੍ਰਦਰਸ਼ਨੀਆਂ, ਇਤਿਹਾਸਕ ਗੁਰੂ ਸਾਹਿਬਾਨਾ ਦੇ ਸ਼ਸਤਰ, ਹਾਥੀ, ਘੋੜੀਆਂ, ਊਠਾਂ ਦੇ ਜੌਹਰ ਤੋਂ ਇਲਾਵਾ ਨਗਰ ਕੀਰਤਨ ਦੌਰਾਨ ਹੀ ਗਿਨੀਜ਼ ਬੁੱਥ ਆਫ਼ ਵਰਲਡ ਰਿਕਾਰਡ ਹੋਲਡਰ ਇੰਟਰਨੈਸ਼ਨਲ ਬੀਰ ਖਾਲਸਾ ਗੱਤਕਾ ਗਰੁੱਪ ਤਰਨਤਾਰਨ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਜਿਸ ਨੂੰ ਵੇਖ ਕੇ ਸੰਗਤਾਂ ਅਤੇ ਸ਼ਹਿਰ ਵਾਸੀਆਂ ਨੇ ਖੂਬ ਅਨੰਦਮਈ ਹੋ ਕੇ ਵੇਖਿਆ। ਇਹ ਨਗਰ ਕੀਰਤਨ ਗੁਰੂ ਨਾਨਕਪੁਰਾ ਮੁਹੱਲਾ ਵਿਖੇ ਸਥਿੱਤ ਗੁਰਦੁਆਰਾ ਗੁਰੂ ਨਾਨਕ ਪੁਰਾ ਬਠਿੰਡਾ ਤੋਂ ਅਰਦਾਸ ਉਪਰੰਤ ਸ਼ੁਰੂ ਹੋਇਆ ਜੋ ਕਿ ਕਿੱਕਰ ਦਾਸ ਮੁਹੱਲਾ, ਰਜਿੰਦਰ ਕਾਲਜ, ਬੱਸ ਸਟੈਂਡ, ਫੌਜੀ ਚੌਕ, ਅਜੀਤ ਸਿੰਘ ਰੋਡ, ਕਲਾਕ ਟਾਵਰ, ਬੀਬੀ ਵਾਲਾ ਰੋਡ, ਮਾਲ ਰੋਡ, ਧੋਬੀ ਬਜਾਰ, ਸਿਰਕੀ ਬਜਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ। ਨਗਰ ਕੀਰਤਨ ਸਮੇਂ ਸੰਗਤਾਂ ਦੀ ਸੇਵਾ ਗੁਰੂ ਕੇ ਲੰਗਰ ਤੋਂ ਇਲਾਵਾ ਚਾਹ, ਪਰੌਂਠੇ, ਪਕੌੜੇ ਅਤੇ ਹੋਰ ਮਠਿਆਈਆਂ ਦੇ ਲੰਗਰ ਦਾ ਪ੍ਰਬੰਧ ਵੱਖ ਵੱਖ ਇਲਾਕਿਆਂ ਦੀਆਂ ਸੰਗਤਾਂ ਵਲੋਂ ਕੀਤਾ ਗਿਆ ਸੀ। ਅਰੰਭਤਾ ਮੌਕੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਭਾਈ ਗੁਰਦੀਪ ਸਿੰਘ ਬਰਾੜ, ਅਵਤਾਰ ਸਿੰਘ ਕੈਂਥ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਗੋਗਾ, ਦਰਸਨ ਸਿੰਘ,ਬਲਵੰਤ ਸਿੰਘ ਪੰਛੀ, ਯਾਦਵਿੰਦਰ ਸਿੰਘ ਯਾਦੀ, ਮਾਨ ਸਿੰਘ ਮਾਸਟਰ ਆਦਿ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …