ਕਿਹਾ 47 ਪਿੰਡਾਂ ’ਚ 68 ਕਰੋੜ ਦੀ ਲਾਗਤ ਨਾਲ ਪਾਈਆਂ ਜਾਣਗੀਆਂ ਅੰਡਰਗਰਾਊਂਡ ਪਾਈਪ ਲਾਈਨਾਂ
ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦਿਆਂ ਹਲਕੇ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਨੂੰ ਦੁਹਰਾਇਆ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਨਾਗਰਿਕ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਹਰ ਵਾਅਦੇ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।ਹਲਕਾ ਸੁਨਾਮ ਦੇ ਢੱਡਰੀਆਂ, ਪਿੰਡ ਕਨੋਈ ਅਤੇ ਪਿੰਡ ਈਲਵਾਲ ਵਿਖੇ 40-40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰਾਂ ਅਤੇ ਪਿੰਡ ਢੱਡਰੀਆਂ ਵਿਖੇ ਹੀ 30 ਲੱਖ ਰੁਪਏ ਨਾਲ ਬਣਨ ਵਾਲੀ ਨਵੀਂ ਲਾਇਬ੍ਰੇਰੀ ਦੇ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਦਿਹਾਤੀ ਤੇ ਸ਼ਹਿਰੀ ਖੇਤਰਾਂ ਦੇ ਕਾਇਆਕਲਪ ਲਈ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਪੜਾਅਵਾਰ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੋਟਲਾ ਬ੍ਰਾਂਚ ਪ੍ਰੋਜੈਕਟ ਅਧੀਨ ਸੁਨਾਮ ਹਲਕੇ ਦੇ 47 ਪਿੰਡਾਂ ਦੇ 192 ਨਹਿਰੀ ਮੋਘਿਆਂ ਦੇ ਕੱਚੇ ਖਾਲ਼ਿਆਂ ਦੀ ਜਗ੍ਹਾ ’ਤੇ ਅੰਡਰ ਗਰਾਊਂਡ ਪਾਈਪਲਾਈਨਾਂ ਪਾਉਣ ਲਈ ਕਰੀਬ 68 ਕਰੋੜ ਰੁਪਏ ਪ੍ਰਵਾਨ ਹੋਏ ਹਨ।ਢੱਡਰੀਆਂ ਵਿੱਚ ਵੀ 5 ਖ਼ਾਲੇ ਇਸ ਪ੍ਰੋਜੈਕਟ ਅਧੀਨ ਆਉਂਦੇ ਹਨ, ਜਿਸ ’ਤੇ 88 ਲੱਖ ਰੁਪਏ ਖਰਚੇ ਜਾਣਗੇ ਅਤੇ ਜਿਸ ਵਿੱਚੋਂ ਮਹਿਜ਼ 10 ਪ੍ਰਤੀਸ਼ਤ ਹਿੱਸਾ ਹੀ ਕਿਸਾਨਾਂ ਨੂੰ ਪਾਉਣਾ ਪਵੇਗਾ।
ਇਸ ਮੌਕੇ ਐਸ.ਡੀ.ਐਮ ਨਵਰੀਤ ਕੌਰ ਸੇਖੋਂ, ਬੀ.ਡੀ.ਪੀ.ਓ ਗੁਰਦਰਸ਼ਨ ਸਿੰਘ, ਅਵਤਾਰ ਸਿੰਘ ਈਲਵਾਲ਼, ਬਲਜਿੰਦਰ ਸਿੰਘ ਗੋਧਾ, ਸਰਪੰਚ ਬਲਦੇਵ ਸਿੰਘ, ਮਨਦੀਪ ਸਿੰਘ, ਬਲਜਿੰਦਰ ਫੌਜੀ, ਜਰਨੈਲ ਸਿੰਘ ਸੰਧੂ, ਜਗਤਾਰ ਭੱਪ, ਰਘਵੀਰ ਸਿੰਘ, ਪ੍ਰਧਾਨ ਤੇਜਾ ਸਿੰਘ, ਸਰਵਣ ਸਿੰਘ, ਅਵਤਾਰ ਸਿੰਘ ਮੈਂਬਰ, ਰਾਜਪਾਲ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਿੰਦਰਪਾਲ ਸਿੰਘ ਖੇੜੀ ਬਲਾਕ ਪ੍ਰਧਾਨ, ਹਰਦੀਪ ਸਿੰਘ ਭਰੂਰ, ਮਨਪ੍ਰੀਤ ਬਾਂਸਲ, ਮੁੱਖ ਅਧਿਆਪਕ ਮਲਕੀਤ ਸਿੰਘ, ਸਰਪੰਚ ਗੁਰਚਰਨ ਸਿੰਘ, ਦਵਿੰਦਰ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਦਿਆਲਗੜ੍ਹ, ਭਗਵੰਤ ਸਿੰਘ ਦਿਆਲਗੜ੍ਹ, ਦੀਪ ਸਰਪੰਚ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਡਾ. ਅਵਤਾਰ ਸਿੰਘ, ਗੁਰਸੇਵਕ ਸਿੰਘ ਨੰਬਰਦਾਰ, ਮਨਜੀਤ ਸਿੰਘ ਨੰਬਰਦਾਰ, ਸੀਪੂ ਕੁਲਾਰ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।