Sunday, December 22, 2024

ਅੰਧ ਵਿਸ਼ਵਾਸਾਂ ਖਿਲਾਫ ਕਾਨੂੰਨ ਬਣਾਉਣ ਲਈ ਅਮਨ ਅਰੋੜਾ ਰਾਹੀਂ ਸਰਕਾਰ ਨੂੰ ਭੇਜਿਆ ਮੰਗ ਪੱਤਰ

ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਇਕਾਈਆਂ ਸੁਨਾਮ ਤੇ ਲੌਂਗੋਵਾਲ ਨੇ ਹਲਕਾ ਵਿਧਾਇਕ ਅਮਨ ਅਰੋੜਾ ਰਾਹੀਂ ਸਰਕਾਰ ਨੂੰ ਸਮੂਹਿਕ ਤੌਰ ਤੇ ਅੰਧ ਵਿਸ਼ਵਾਸਾਂ ਖਿਲਾਫ ਠੋਸ ਕ਼ਾਨੂੰਨ ਬਣਾਉਣ ਲਈ ਅੱਜ ਮੰਗ ਪੱਤਰ ਦਿੱਤਾ।ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂਆਂ ਬਲਬੀਰ ਲੌਂਗੋਵਾਲ, ਜੁਝਾਰ ਲੌਂਗੋਵਾਲ, ਇਕਾਈ ਦੇ ਪ੍ਰਬੰਧਕ ਵਿਸ਼ਵ ਕਾਂਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਿਥੇ ਤਰਕਸ਼ੀਲ ਸੋਸਾਇਟੀ ਪੰਜਾਬ ਲੋਕਾਂ ਨੂੰ ਅੰਧਵਿਸ਼ਵਾਸਾਂ, ਰੂੜੀਵਾਦੀ ਰਸਮਾਂ, ਕਿਸ੍ਮਤਵਾਦੀ ਫਲਸਫੇ ਦੀ ਦਲਦਲ ਵਿਚੋਂ ਕੱਢਣ ਲਈ ਯਤਨਸੀਲ ਹੈ, ਓਥੇ ਸਰਕਾਰਾਂ ਤੋਂ ਲਗਾਤਾਰ ਲੋਕਾਂ ਦੀ ਮਾਨਸਿਕ ਤੇ ਆਰਥਿਕ ਲੁੱਟ ਬੰਦ ਕਰਵਾਉਣ ਲਈ ਠੋਸ ਕ਼ਾਨੂੰਨ ਬਣਾਉਣ ਲਈ ਸੰਘਰਸ਼ਸ਼ੀਲ ਹੈ।ਪਦਮ ਕੁਮਾਰ ਇੰਜ. ਦੇਵਿੰਦਰ ਸਿੰਘ, ਕਰਮ ਸਿੰਘ, ਪਵਨ ਛਾਜਲੀ, ਮਾਸਟਰ ਸੰਜੀਵ ਕੁਮਾਰ, ਯੁਵਰਾਜ ਲੌਂਗੋਵਾਲ ,ਧੰਨਾ ਸਿੰਘ ,ਇੰਜ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।ਆਗੂਆਂ ਨੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਹੁਣ ਤੱਕ ਦੀਆਂ ਸਾਰੀਆਂ ਹਕੂਮਤਾਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਤਿਜ਼ਰੀਆਂ ਭਰਨ ਲਈ ਹਮੇਸ਼ਾਂ ਲੋਕਾਂ ਤੇ ਤਰਕਸ਼ੀਲ ਤੇ ਵਿਗਿਆਨਕ ਵਿਚਾਰ ਤੋਂ ਰਹਿਤ ਸਿਖਿਆ ਨੀਤੀਆਂ ਠੋਸੀਆਂ ਹਨ, ਜਿਸ ਨਾਲ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਤੋਂ ਬਿਨਾ ਲੋਕ ਹਿੱਤਾਂ ਲਈ ਕੋਈ ਠੋਸ ਕਦਮ ਨਹੀਂ ਚੁੱਕੇ।ਜੇਕਰ ਸਰਕਾਰ ਨੇ ਹੋਰ ਰਾਜਾਂ ਦੀ ਤਰਜ਼ ‘ਤੇ ਇਹ ਕ਼ਾਨੂੰਨ ਨਾ ਬਣਾਇਆ ਤਾਂ ਇਸ ਲਈ ਸੋਸਾਇਟੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਭਵਿੱਖ ਵਿੱਚ ਵਿਓਂਤਬੰਦੀ ਕਰਕੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …