ਬਲਵੀਰ ਸਿੰਘ ਖੀਰਨੀਆਂ ਦੇ ਪੋਤਰੇ ਦੀ ਲੋਹੜੀ ਦੇ ਪ੍ਰੋਗਰਾਮ ’ਚ ਪੰਜਾਬ ਪ੍ਰਧਾਨ ਕਰਨਗੇ ਸ਼ਿਰਕਤ- ਬਿੱਕਰ ਮਾਨ
ਸਮਰਾਲਾ, 17 ਜਨਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ 21 ਜਨਵਰੀ ਨੂੰ ਇਥੋਂ ਨੇੜਲੇ ਪਿੰਡ ਖੀਰਨੀਆਂ ਵਿਖੇ ਪੁੱਜ ਰਹੇ ਹਨ, ਜੋ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ ਸਿੱਧੂ ਖੀਰਨੀਆਂ ਦੇ ਪੋਤਰੇ ਦਿਲਰਾਜ ਸਿੰਘ ਸਿੱਧੂ ਦੀ ਲੋਹੜੀ ਦੀ ਖੁਸ਼ੀ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਹਨ।ਇਹ ਪ੍ਰਗਟਾਵਾ ਬਲਾਕ ਪ੍ਰਧਾਨ ਬਿੱਕਰ ਸਿੰਘ ਮਾਨ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ ਦੁਪਹਿਰ 12.00 ਵਜੇ ਹੋ ਰਹੇ ਪ੍ਰੋਗਰਾਮ ਵਿੱਚ ਬੀ.ਕੇ.ਯੂ (ਦੋਆਬਾ) ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਬੱਚੇ ਨੂੰ ਅਸ਼ੀਰਵਾਦ ਦੇਣਗੇ।
ਇਸ ਮੌਕੇ ਬਲਜੀਤ ਸਿੰਘ ਪ੍ਰਧਾਨ ਬਲਾਕ ਸਮਰਾਲਾ, ਜੀਵਨ ਸਿੰਘ ਸਕੱਤਰ ਮੱਲ ਮਾਜ਼ਰਾ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਆਦਿ ਹਾਜ਼ਰ ਸਨ।