Saturday, July 27, 2024

ਜਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਇਨਰੋਲਮੈਂਟ ਵਧਾਉਣ ’ਤੇ ਦਿੱਤਾ ਜ਼ੋਰ

ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਉਚਾ ਚੁੱਕਣ ਲਈ ਅਧਿਆਪਕਾਂ ਨੂੰ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਪੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤਹਿਤ ਅੱਜ ਜਿਲ੍ਹਾ ਸਿਖਿਆ ਅਫਸਰ (ਸੈ.) ਜੁਗਰਾਜ ਸਿੰਘ ਰੰਧਾਵਾ ਨੇ ਅਜਨਾਲਾ-1, ਅਜਨਾਲਾ-2, ਚੁਗਾਵਾਂ-1 ਅਤੇ ਚੁਗਾਵਾਂ-2 ਬਲਾਕਾਂ ਦੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ।ਉਨ੍ਹਾਂ ਨੇ ਮੀਟਿੰਗ ਦੌਰਾਨ ਸਾਲ 2023-24 ਦੌਰਾਨ ਸਕੂਲਾਂ ਵਿੱਚ ਇਨਰੋਲਮੈਂਟ ਵਧਾਉਣ ‘ਤੇ ਜੋਰ ਦਿੱਤਾ।
ਰੰਧਾਵਾ ਨੇ ਸਕੂਲ ਮੁਖੀਆਂ ਪਾਸੋਂ “ਮਿਸ਼ਨ 100%” ਤਹਿਤ ਬੋਰਡ ਪ੍ਰੀਖੀਆਵਾਂ ਦੀ ਕਰਵਾਈ ਜਾ ਰਹੀ ਤਿਆਰੀ ਦਾ ਜਾਇਜ਼ਾ ਲਿਆ।ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੁੜਣ ਲਈ ਪ੍ਰੇਰਨਾ ਤੇ ਵੀ ਜੋਰ ਦਿੱਤਾ।ਜਿਲ੍ਹਾ ਸਿੱਖਿਆ ਅਫਸਰ ਨੇ ਅਧਿਆਪਕਾਂ ਨੂੰ ਐਕਸਟਰਾ ਕਲਾਸਾਂ ਲਗਾ ਕੇ ਬੱਚਿਆਂ ਨੂੰ ਪ੍ਰੀ-ਬੋਰਡ ਪੇਪਰਾਂ ਦੀ ਤਿਆਰੀ ਕਰਵਾਉਣ ਲਈ ਜੋਰ ਦਿੱਤਾ।ਮੀਟਿੰਗ ਦੌਰਾਨ ਜਿਲ੍ਹਾ ਡੀ.ਐਸ.ਐਮ ਪ੍ਰਿੰਸੀਪਲ ਰਾਜੇਸ਼ ਖੰਨਾ ਨੇ ਪੀ.ਐਫ.ਐਮ.ਐਸ ਤੇ ਵੱਖ-ਵੱਖ ਗਰਾਂਟਾਂ ਦੀ ਵਰਤੋ ਬਾਰੇ ਦੱਸਿਆ।
ਇਸ ਮੋਕੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਨਵਦੀਪ ਕੌਰ, ਪ੍ਰਿੰਸੀਪਲ ਦੀਪਕ ਕੁਮਾਰ, ਜ਼ੋਨ-1 ਦੇ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਅਰਚਨਾ ਬੋਸ, ਪ੍ਰਿੰਸੀਪਲ ਹਰਪ੍ਰੀਤਪਾਲ ਸਿੰਘ, ਪ੍ਰਿੰਸੀਪਲ ਵਿਕਾਸ ਕੁਮਾਰ, ਜਿਲ੍ਹਾ ਮੇਂਟਰ ਕੰਪਿਉਟਰ ਸਾਇੰਸ, ਸੋਰਭ ਦੀਪ ਵੀ ਮੋਜ਼ੂਦ ਸਨ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …