ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਡੀ.ਸੀ.ਟੀ ਸਕਿੱਲ ਸਕੂਲ ਵਲੋਂ ਵਡਾਲੀ ਰੋਡ ਛੇਹਰਟਾ ਵਿਖੇ ਮੋਬਲਾਈਜੇਸ਼ਨ ਕੈਂਪ ਲਗਾਇਆ ਗਿਆ।ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡੀ.ਪੀ.ਐਮ.ਯੂ ਅਧਿਕਾਰੀ ਰਾਜੇਸ਼ ਬਾਹਰੀ ਅਤੇ ਸੁਰਿੰਦਰ ਸਿੰਘ ਨੇ ਮੋਬਲਾਈਜੇਸ਼ਨ ਕੈਂਪ ਵਿਚ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਸ਼ਹਿਰ ਦੇ ਬੇਰੁਜ਼ਗਾਰ ਨੋਜਵਾਨ ਲੜਕੇ/ ਲੜਕੀਆਂ ਲਈ ਸਰਕਾਰੀ ਦੁਆਰਾ ਮੁਫ਼ਤ ਕੀਤਾ ਮੁੱਖੀ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ, ਜਿਸ ਵਿਚ ਉਮੀਦਵਾਰਾਂ ਨੂੰ ਮੁਫਤ ਟਰੇਨਿੰਗ ਦੇ ਨਾਲ-ਨਾਲ ਕਿਤਾਬਾਂ, ਵਰਦੀਆਂ ਆਦਿ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੋਬਲਾਈਜੇਸ਼ਨ ਕੈਂਪ ਵਿੱਚ ਵੱਖ-ਵੱਖ ਵਾਰਡਾਂ ਤੋਂ ਆਏ ਉਮੀਦਵਾਰਾਂ ਦੇ ਕੋਰਸਸ ਵਿਚ ਭਾਗ ਲੈਣ ਲਈ ਫਾਰਮ ਭਰੇ ਗਏ ਅਤੇ ਕੋਰਸ ਦੀ ਜਾਣਕਾਰੀ ਦਿੱਤੀ ਗਈ।
ਸੈਂਟਰ ਮੈਨੇਜਰ ਕੁਲਦੀਪ ਕੋਰ ਨੇ ਦਸਿਆ ਕਿ ਡੀ.ਸੀ.ਟੀ ਸਕਿੱਲ ਸਕੂਲ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਸਕੀਮ ਚਲਾ ਰਹੇ ਹਨ।ਉਹਨਾਂ ਨੇ ਦੱਸਿਆ ਕਿ ਇਹਨਾਂ ਸਿਖਿਆਰਥੀਆਂ ਨੂੰ ਐਨਰੋਲ ਕੀਤਾ ਜਾਵੇਗਾ ਅਤੇ ਸਰਟੀਫਾਇਡ ਹੋਣ ਤੋਂ ਬਾਅਦ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵਿਚ ਨੋਕਰੀ ‘ਤੇ ਵੀ ਲਗਾਇਆ ਜਾਵੇਗਾ।ਉਹਨਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਉਪਾਰਾਲੇ ਦਾ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਸ ਮੋਕੇ ਅਮਿਤੇਸ਼ ਸਿੰਘ ਤੇ ਦਿਲਬਾਗ ਸਿੰਘ ਆਦਿ ਵੀ ਮੋਜ਼ੂਦ ਸਨ।
Check Also
ਸ਼ਾਹਬਾਜ਼ ਸਿੰਘ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਕੱਤਰ
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …