Wednesday, July 16, 2025
Breaking News

ਬਟਾਲਾ ਤਿੰਨ ਦਿਨਾ ਜਨਸੂਚਨਾ ਜਾਗਰੂਕਤਾ ਮੁਹਿੰਮ ਸੰਪਨ

ਜਨ ਸੂਚਨਾ ਜਾਗਰੂਕਤਾ ਮੁਹਿੰਮ ਵਿਚ ਸਿਖਿਆ ਵਿਭਾਗ ਦਾ ਅਹਿਮ ਰੋਲ-ਪ੍ਰਿੰ: ਮਨਜੀਤ ਸਿੰਘ

PPN1412201405
ਬਟਾਲਾ, 15 ਦਸੰਬਰ (ਨਰਿੰਦਰ ਬਰਨਾਲ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਜਲੰਧਰ ਵਿਚਲੇ ਦਫਤਰ ਵੱਲੋਂ ਵੱਖ ਵੱਖ ਇਕਾਈਆਂ ਦੇ ਸਹਿਯੋਗ ਨਾਲ ਬਟਾਲਾ ਵਿੱਚ ਚਲਾਈ ਗਈ ਤਿੰਨ ਦਿਨਾ ਜਨ ਸੂਚਨਾ ਮੁਹਿੰਮ ਜਾਗਰੂਕਤਾ ਦੇ ਅਮਲ ਨੂੰ ਨਿਰੰਤਰ ਜਾਰੀ ਰੱਖਣ ਦਾ ਸੁਨੇਹਾ ਦਿੰਦੇ ਹੋਏ ਸੰਪੰਨ ਹੋਈ। ਅੱਜ ਦੇ ਮੁੱਖ ਮਹਿਮਾਨ ਬਟਾਲਾ ਦੇ ਐਸ.ਡੀ.ਅੇੈਮ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਹਾਜ਼ਰ ਲੋਕਾਂ ਨੂੰ ਆਖਿਆ ਕਿ ਇਨਾਂ੍ਹ ਤਿੰਨ ਦਿਨਾ ਦੌਰਾਨ ਉਨਾਂ੍ਹ ਨੇ ਜੋ ਜਾਣਕਾਰੀ ਹਾਸਿਲ ਕੀਤੀ ਹੈ ਉਸ ਨੂੰ ਆਪਣੇ ਪਰਿਵਾਰ, ਰਿਸ਼ਤੇਦਾਰਾਂ ਤੇ ਸੰਗੀ ਸਾਥੀਆਂ ਨਾਲ ਸਾਂਝਾ ਕਰਨ। ਉਨਾਂ੍ਹ ਕਿਹਾ ਕਿ ਅਜਿਹੀਆਂ ਮੁਹਿੰਮਾਂ ਦਾ ਮੰਤਵ ਹੁੰਦਾ ਹੇੈ ਕਿ ਲੋਕਾਂ ਨੂੰ ਸਰਕਾਰ ਦੇ ਪ੍ਰੋਗਰਾਮਾਂ ਤੇ ਉਪਰਾਲਿਆਂ ਤੋਂ ਜਾਣੂ ਕਰਵਾਇਆ ,ਇਸ ਮੁਹਿੰਮ ਨੂੰ ਸਮਾਜ ਤੱਕ ਕਾਰਗਰ ਢੰਗ ਤਰੀਕੇ ਨਾਲ ਪਹੁਚਾਊਣ ਵਾਸਤੇ ਜਿਲਾ ਸਿਖਿਆ ਅਫਸਰ ਸੰਕੈਡਰੀ (ਗੁਰਦਾਸਪੁਰ) ਸ੍ਰੀ ਅਮਰਦੀਪ ਸਿਘ ਸੈਣੀ ਦੀ ਦੇਖ ਰੇਖ ਹੇਠ ਸਿਖਿਆ ਵਿਭਾਗ ਵੱਲੋ ਪ੍ਰਿੰਸੀਪਲ ਮਨਜੀਤ ਸਿੰਘ ਸੇਖਪੁਰ ਤੇ ਪ੍ਰਿੰਸੀਪਲ ਨਰਿਪਜੀਤ ਕੌਰ ਕਿਲਾ ਟੇਕ ਸਿੰਘ ਵਿਭਾਂਗ ਵੱਲੋ ਨੋਡਲ ਅਫਸਰ ਥਾਪਿਆ ਗਿਆ।ਮੁਹਿੰਮ ਦੌਰਾਨ ਸਕੂਲਾਂ ਵਿਚ ਚਲਾਈਆਂ ਜਾ ਸਕੀਮਾ, ਵਜੀਫੇ, ਮੁਫਤ ਕਿਤਾਬਾਂ, ਸਾਇਕਲ, ਮਿਡ ਡੇ ਮੀਲ, ਕੁੜੀਆਂ ਦੀ ਮੁਫਤ ਸਿਖਿਆ, ਡਾਕਟਰੀ ਸਹੂਲਤਾ, ਵਧੀਆਂ ਇਮਾਰਤਾ ਤੋ ਇਲਾਵਾ, ਹਰ ਸਹੁਲਤ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਗਿਆ।ਖਾਸ ਕਰਕੇ ਪ੍ਰਿੰਸੀਪਲ ਮਨਜੀਤ ਸਿੰਘ ਵੱਲੋ ਫੈਲੇ ਵਿਦਿਆ ਚਾਨਣ ਹੋਏ ਦਾ ਸੰਦੇਸ ਬਹੁਤ ਹੀ ਪ੍ਰਭਾਵਸਾਲੀ ਤਰੀਕੇ ਨਾਲ ਪੇਸ ਕੀਤਾ ਗਿਆ ਸੀ।ਇਸ ਮੌਕੇ ਸਿਖਿਆ ਵਿਭਾਗ ਵੱਲੋ ਸ੍ਰੀ ਅਮਰਜੀਤ ਸਿੰਘ ਭਾਂਟੀਆ, ਰਾਮ ਲਾਲ ਲੈਕਚਰਾਰ ਵਡਾਲਾ ਗ੍ਰੰਥੀਆਂ, ਸੁਖਵਿੰਦਰ ਕੌਰ ਬਾਜਵਾ, ਸਤਿੰਦਰ ਕੌਰ ਕਾਹਲੋ ਲੇਕਚਰਾਰ ਧੁਪਸੜੀ ਵੱਲੋ ਵਧੀਆਂ ਤਰੀਕੇ ਨਾਲ ਜਨ ਸੂਚਨਾ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਪਾਇਆ।ਪ੍ਰਿੰਸੀਪਲ ਸ੍ਰੀ ਮਨਜੀਤ ਸਿੰਘ ਸੰਧੂ ਨੇ ਦੱਸਿਆ ਜਿੰਨੇ ਵੀ ਵਿਭਾਂਗ ਇਸ ਜਾਗਰੂਤਾ ਮੁਹਿੰਮ ਵਿਚ ਹਿੱਸਾ ਲੈਣ ਵਾਸਤੇ ਪਹੁੰਚੇ ਹਨ, ਇਨਾ ਸਾਰੇ ਵਿਭਾਂਗਾਂ ਦੀ ਜੜ ਪੜਾਈ ਹੈ, ਜੇਕਰ ਸਮਾਜ ਵਿਚ ਪੜੇ ਲਿਖੇ  ਲੋਕ ਹੋਣਗੇ ਤਾਂ ਹੀ ਸਰਕਾਰ ਵੱਲੋ ਚਲਾਈਆਂ ਜਾਦੀਆਂ ਸਕੀਮਾਂ ਨੂੰ ਕਾਰਗਰ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ।ਇਸ ਕਰਕੇ ਮੁਖ ਕਾਰਜ ਸਿਖਿਆ ਵਿਭਾਗ ਤੋ ਹੀ ਸੁਰੂ ਹੁੰਦਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ੍ਹ ਟੇਕ ਸਿੰਘ ਦੇ ਵਿਦਿਆਰਥੀਆਂ ਵੱਲੋਂ ਪੇਸ਼ ਖੇਡਣ ਦੇ ਦਿਨ ਚਾਰ, ਅਤੇ ਜੁਗਨੀ ਨੇ ਧਾਕ ਜ਼ਮਾਈ।ਸਰਕਾਰੀ ਹਾਈ ਸਕੂਲ ਭੋਮਾਂ ਦੇ ਵਿਦਿਆਰਥੀਆਂ ਵੱਲੋ ਢੌਗੀ ਬਾਬਿਆਂ ਤੇ ਕੀਤਾ ਨਾਟਕ ਪ੍ਰਭਾਵਸਾਲੀ ਰਿਹਾ, ਗੀਤ ਤੇ ਨਾਟਕ ਪ੍ਰਭਾਗ ਦੀ ਜਗੀਰ ਐਂਡ ਪਾਰਟੀ ਤੇ ਰਾਜ ਕਲਾ ਮੰਚ ਤੇ ਜਾਦੁੂਗਰ ਸਾਗਰ ਸਮਰਾਟ ਦੇ ਪ੍ਰੋਗਰਾਮਾਂ ਨੇ ਵੀ ਦਰਸ਼ਕਾਂ ਨੂੰ ਬੰਨੀ੍ਹ ਰੱਖਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply