Monday, April 22, 2024

ਤਰਕਸ਼ੀਲਾਂ ਨੇ ਬੀ.ਐਸ.ਐਨ.ਐਲ ਪੈਨਸ਼ਨਰਜ਼ ਦੀ ਮੀਟਿੰਗ ‘ਚ ਦਿੱਤਾ ਵਿਗਿਆਨਕ ਸੋਚ ਦਾ ਸੱਦਾ

ਮੈਂਬਰਾਂ ਨੂੰ ਵੰਡਿਆ ਤਰਕਸ਼ੀਲ ਸਾਹਿਤ

ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਚਰਨ ਕਮਲ ਸਿੰਘ, ਸੀਤਾ ਰਾਮ, ਮਾਸਟਰ ਪਰਮਵੇਦ, ਰਘਬੀਰ ਸਿੰਘ ਛਾਜਲੀ ਤੇ ਸੁਰਿੰਦਰ ਪਾਲ ਆਧਾਰਿਤ ਤਰਕਸ਼ੀਲ ਟੀਮ ਵਲੋਂ ਬੀ.ਐਸ.ਐਨ.ਐਲ ਪੈਨਸ਼ਨਰਜ਼ ਐਸ਼ੋਸ਼ੀਏਸਨ ਸੰਗਰੂਰ ਦੀ ਮਹੀਨਾਵਾਰ ਸਥਾਨਕ ਮੀਟਿੰਗ ‘ਚ ਤਰਕਸ਼ੀਲ ਪ੍ਰੋਗਰਾਮ ਦਿੱਤਾ ਗਿਆ।ਬਰਾਂਚ ਸਕੱਤਰ ਰਜ਼ਨੀਸ਼ ਕੁਮਾਰ ਨੇ ਪੈਨਸ਼ਨਰਾਂ ਵਲੋਂ ਤਰਕਸ਼ੀਲ ਟੀਮ ਦਾ ਸਵਾਗਤ ਕੀਤਾ।ਇਸ ਮਗਰੋਂ ਮਾਸਟਰ ਪਰਮ ਵੇਦ ਨੇ ਆਪਣੇ ਸੰਬੋਧਨ ‘ਚ ਹਾਜ਼ਰੀਨ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ-ਭਰਮਾਂ, ਵੇਲਾ ਵਿਹਾ ਚੁੱਕੀਆਂ ਰਸਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨ੍ਹੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਸੱਦਾ ਦਿੱਤਾ।ਉਨ੍ਹਾਂ ਕੀ, ਕਿਉਂ ਤੇ ਕਿਵੇਂ ਗੁਣਾਂ ਨੂੰ ਗ੍ਰਹਿਣ ਕਰਨ ਤੇ ਹਰ ਘਟਨਾ ਤੇ ਗੱਲ ਨੂੰ ਸੋਚ, ਸਮਝ, ਪਰਖ ਕੇ ਮੰਨਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਫੈਲਾਏ ਭਰਮ ਜਾਲ ਵਿਚੋਂ ਨਿਕਲਣ ਲਈ ਕਹਿੰਦਿਆਂ ਆਪਣੇ ਸੁਨੇਹਾ ਵਿੱਚ ਕਿਹਾ ਕਿ ਵਿਗਿਆਨਕ ਜਾਗਰੂਕਤਾ ਸਮੇਂ ਦੀ ਮੁੱਖ ਲੋੜ ਤੇ ਇਹ ਹੀ ਸੁਖਾਵੇਂ ਸਮਾਜ ਦਾ ਰਾਹ ਦਸੇਰਾ ਹੈ।ਇਸ ਸਮੇਂ ਸਾਧਾ ਸਿੰਘ ਨੇ ਵੀ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਗਲ ਕਰਦਿਆਂ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਹੋਕਾ ਦਿੱਤਾ।ਤਰਕਸ਼ੀਲ ਆਗੂ ਚਰਨ ਕਮਲ ਸਿੰਘ, ਰਘਬੀਰ ਸਿੰਘ ਤੇ ਸੀਤਾ ਰਾਮ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰੇ ਤਰਕਸ਼ੀਲ ਮੈਗਜ਼ੀਨ ਦੇ ਪਾਠਕ ਬਣਨ ਦਾ ਭਾਵਪੂਰਤ ਸੰਦੇਸ਼ ਦਿੱਤਾ ਤੇ ਕਾਫੀ ਸਾਥੀਆਂ ਨੇ ਇਸ ‘ਤੇ ਅਮਲ ਕੀਤਾ।ਤਰਕਸ਼ੀਲਾਂ ਨੇ ਇਸ ਸਮੇਂ ਤਰਕਸ਼ੀਲ ਸਾਹਿਤ ਵੀ ਵੰਡਿਆ।ਐਸ਼ੋਸ਼ੀਏਸਨ ਵਲੋਂ ਤਰਕਸ਼ੀਲ ਟੀਮ ਸਮੇਤ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ।ਮਹਿੰਦਰ ਸਿੰਘ ਚੌਧਰੀ, ਪੀ.ਸੀ ਬਾਘਾ, ਗੁਰਮੇਲ ਸਿੰਘ, ਮੁਖਤਿਆਰ ਸਿੰਘ ਰਾਓ ਅਤੇ ਵੀ ਕੇ ਮਿਤਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਭਾਰਤ ਭੂਸ਼ਣ ਧੂਰੀ ਨੇ ਗੀਤ ਪੇਸ਼ ਕੀਤੇ।ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇਣ ਲਈ ਅਸ਼ਵਨੀ ਕੁਮਾਰ, ਸੁਰਿੰਦਰ ਪਾਲ ਅਤੇ ਨਵਨੀਤ ਸਿੰਘ ਬਰਨਾਲਾ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਸਮੇਂ ਵਿੱਕੀ ਬਾਂਸਲ ਡਾਇਰੈਕਟਰ ਯੋਗਾ ਟ੍ਰੇਨਿੰਗ ਇੰਸਟੀਚਿਊਟ ਬਰਨਾਲਾ ਨੇ ਯੋਗਾ ਦੀ ਅਹਿਮੀਅਤ ਅਤੇ ਸਾਹ ਸਬੰਧੀ ਕੁੱਝ ਆਸਣ ਦੱਸੇ, ਕੁੱਝ ਔਰਗੈਨਿਕ ਉਤਪਾਦਾਂ ਬਾਰੇ ਗੁਰਦਰਸ਼ਨ ਸਿੰਘ ਨੇ ਡੈਮੋ ਦੇ ਕੇ ਵਿਸਥਰਪੂਰਵਕ ਚਾਨਣਾ ਪਾਇਆ ਤੇ ਮੰਚ ਸੰਚਾਲਨ ਸਾਧਾ ਸਿੰਘ ਵਿਰਕ ਨੇ ਬਾਖੂਬੀ ਨਿਭਾਇਆ।

Check Also

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਨਾਰਥ-ਵੈਸਟ ਚੈਪਟਰ ਆਈ.ਏ.ਪੀ.ਐਮ 2024 ਕਾਨਫਰੰਸ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਸ੍ਰੀ …