Saturday, July 27, 2024

ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਅਮਿੱਟ ਯਾਦ ਛੱਡਦਾ ਸੰਪਨ

ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸੰਗਰੂਰ ਅਰੁਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਨੀਲਮ ਰਾਣੀ ਦੀ ਅਗਵਾਈ ਹੇਠ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸ.ਕੰ.ਸ.ਸ ਸੁਨਾਮ ਊਧਮ ਸਿੰਘ ਵਾਲਾ ਇਕਾਈ ਵਲੋਂ ਲਗਾਇਆ ਗਿਆ।ਕੈਂਪ ਦੇ ਸਮਾਪਤੀ ਸਮਾਰੋਹ ਵਿਚ ਅਰਜੁਨ ਐਵਾਰਡੀ ਅਤੇ ਪਦਮ ਸ੍ਰੀ ਐਵਾਰਡੀ ਸੀਨੀਅਰ ਸੁਪਰਡੈਂਟ ਪੁਲੀਸ ਸ਼੍ਰੀਮਤੀ ਸੁਨੀਤਾ ਰਾਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਅਪਣੇ ਅਲਫਾਜ਼ਾਂ ਨਾਲ ਵਿਦਿਆਰਥੀਆਂ ਨੂੰ ਭਾਵੁਕ ਕੀਤਾ ਤੇ ਦੱਸਿਆ ਕਿਸ ਤਰ੍ਹਾਂ ਉਹ ਇਸ ਸਕੂਲ ਵਿਚੋਂ ਪੜ੍ਹ ਕੇ ਮੋਜ਼ੂਦਾ ਮੁਕਾਮ ਤੇ ਪੁੱਜੇ ਹਨ ਅਤੇ ਉਨਾਂ ਨੇ ਆਪਣੇ ਖੇਡਾਂ ਦੇ ਰਿਕਾਰਡ ਵੀ ਸਾਂਝੇ ਕੀਤੇ। ਸਮਾਜ ਸੇਵੀ ਅਤੇ ਮੋਟੀਵੇਟਰ ਪੰਕਜ਼ ਡੋਗਰਾ ਅਤੇ ਸਮੂਹ ਐਸ.ਐਮ ਮੈਂਬਰ ਵੀ ਇਸ ਸਮਾਰੋਹ ਦਾ ਹਿੱਸਾ ਬਣੇ।
ਕੈਂਪ ਕਮਾਂਡੈਂਟ ਸਰਦਾਰ ਯਾਦਵਿੰਦਰ ਸਿੰਘ ਨੇ ਕੈਂਪ ਰਿਪੋਰਟ ਵਿੱਚ ਵਲੰਟੀਅਰਾਂ ਦੇ ਸੱਤ ਦਿਨਾਂ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ।ਵਲੰਟੀਅਰਾਂ ਨੇ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਲੋਕ ਗੀਤ, ਭੰਗੜਾ ਅਤੇ ਗਿੱਧਾ ਪੇਸ਼ ਕੀਤਾ।ਮੁੱਖ ਮਹਿਮਾਨ ਸ਼੍ਰੀਮਤੀ ਸੁਨੀਤਾ ਰਾਣੀ ਨੇ ਵਲੰਟੀਅਰਾਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ।ਪੋਸਟ ਵਲੰਟੀਅਰਾਂ ਵਿਚ ਨੇਹਾ, ਅਰਸ਼, ਰੁਪਿੰਦਰ, ਹਰਪ੍ਰੀਤ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਪੰਕਜ ਡੋਗਰਾ ਨੇ ਲੋੜਵੰਦ ਵਲੰਟੀਅਰ ਨੂੰ ਜੁੱਤੇ ਦਿਤੇ ਅਤੇ ਭਵਿੱਖ ਵਿੱਚ ਲੋੜਵੰਦਾਂ ਦੀ ਮਦਦ ਕਰਨ ਦਾ ਵਿਸ਼ਵਾਸ਼ ਦਿਵਾਇਆ।
ਇਸ ਕੈਂਪ ਨੂੰ ਸਫਲ ਬਣਾਉਣ ਲਈ ਅੰਗਰੇਜ਼ ਸਿੰਘ (ਵਾਤਾਵਰਣ ਪ੍ਰੇਮੀ, ਦਾਤਾ ਸਿੰਘ ਲੈਕਚਰ, ਗੁਰਮੇਲ ਸਿੰਘ ਪੰਜਾਬੀ ਮਾਸਟਰ, ਸੁਖਵਿੰਦਰ ਸਿੰਘ ਕੰਪਿਊਟਰ ਅਧਿਆਪਕ, ਸਰਦਾਰ ਓਂਕਾਰ ਸਿੰਘ, ਤਾਰਾ ਸਿੰਘ, ਅਤੇ ਕਮਲ, ਕੌਮੀ ਸੇਵਾ ਯੋਜਨਾ ਦੀ ਸਮੁੱਚੀ ਟੀਮ ਸ਼੍ਰੀਮਤੀ ਸੁਮਿਤਾ ਅੰਗਰੇਜ਼ੀ ਸੈਕਚਰਾਰ, ਸ੍ਰੀਮਤੀ ਊਮਾ ਦੇਵੀ, ਸਹਾਇਕ ਪ੍ਰੋਗਰਾਮ ਅਫ਼ਸਰ, ਸ੍ਰੀਮਤੀ ਨਮਿਤਾ ਲੈਕਚਰਾਰ ਅਰਥ ਸ਼ਾਸਤਰ, ਮੀਨੂ, ਪ੍ਰੋਮਿਲਾ, ਦੀਨਾ ਅਤੇ ਹੋਰ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।ਅੰਤ ‘ਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਲਮ ਰਾਣੀ ਨੇ ਸਾਰੀਆਂ ਦਾ ਧੰਨਵਾਦ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …