ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਮੰਤਰੀ ਪੰਜਾਬ, ਡਾ: ਦਲਜੀਤ ਸਿੰਘ ਚੀਮਾ
ਅੰਮ੍ਰਿਤਸਰ, 14 ਦਸੰਬਰ (ਪੱਤਰ ਪ੍ਰੇਰਕ) – ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਪਿੰਡ ਕੱਲਾ (ਗੋਇੰਦਵਾਲ) ਵਿਖੇ ਸਕੂਲ ਦਾ ਸਾਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ।ਸਮਾਰੋਹ ਦੌਰਾਨ ਸਰੀਰਕ ਬਲ ਅਤੇ ਮਾਨਸਿਕ ਕੁਸ਼ਲਤਾ ਨੂੰ ਦਰਸਾਉਂਦੀਆਂ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਵਿਚ ਰਿਲੇ ਰੇਸ ਲੜਕੇ (7ਵੀਂ ਤੋਂ 9ਵੀਂ), ਖੋ-ਖੋ (ਲੜਕੇ ਅਤੇ ਲੜਕੀਆਂ), ਰੇਸ 50 ਮੀਟਰ (ਲੜਕੇਫ਼ਲੜਕੀਆਂ), ਡਿਸਕਸ ਥ੍ਰੋ, ਜੈਵਲਿਨ ਥ੍ਰੋੋ, ਰੱਸਾਕਸ਼ੀ, ਟੇਬਲ ਟੈਨਿਸ, ਸ਼ਾਟਪੁੱਟ ਮੁੱਖ ਸਨ।
ਇਸ ਮੌਕੇ ਡਾ: ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ, ਪੰਜਾਬ ਬਤੌਰ ਮੁੱਖ ਮਹਿਮਾਨ ਅਤੇ ਸ੍ਰ: ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਯੋਜਨਾ ਬੋਰਡ ਵੀ ਵਿਸ਼ੇਸ਼ ਮਹਿਮਾਨ ਵੱਜੋਂ ਪੁੱਜੇ ਜਿੰਨਾਂ ਦਾ ਸਵਾਗਤ ਸਕੂਲ ਦੇ ਡਾਇਰੈਕਟਰ ਸ੍ਰ: ਜਸਵਿੰਦਰ ਸਿੰਘ ਐਡਵੋਕੇਟ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਵੱਲੋਂ ਢੋਲ ਅਤੇ ਬੈਂਡ ਵਜਾਉਣ ਦੇ ਨਾਲ ਫੁੱਲਾਂ ਦੀ ਵਰਖਾ ਵੀ ਕੀਤੀ।
ਸਕੂਲ ਦੇ ਵਿਦਿਆਰਥੀਆਂ ਵਲੱੋਂ ਜਾ ਕਾ ਨੀਤੁ ਸਾਜਨ ਹੈ ਸਮੀਆ ਸ਼ਬਦ ਗਾਇਨ ਕੀਤਾ ਗਿਆ। ਡਾ: ਦਲਜੀਤ ਸਿੰਘ ਚੀਮਾ ਵੱਲੋਂ ਬਤੌਰ ਮੁੱਖ ਮਹਿਮਾਨ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਪਰੇਡ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੀਬੀ ਖੀਵੀ ਜੀ ਹਾਊਸ, ਗਿਆਨੀ ਦਿੱਤ ਸਿੰਘ ਹਾਊਸ, ਨਵਾਬ ਕਪੂਰ ਸਿੰਘ ਹਾਊਸ, ਭਾਈ ਬਚਿੱਤਰ ਸਿੰਘ ਹਾਊਸ ਨੇ ਭਾਗ ਲਿਆ। ਇਸ ਉਪਰੰਤ ਆਸਮਾਨ ਵਿਚ ਰੰਗ-ਬਿਰੰਗੇ ਗੁਬਾਰੇ ਅਤੇ ਪੰਛੀ ਉਡਾਏ ਗਏ।
ਸ੍ਰ: ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਸਮੇਂ-ਸਮੇਂ ਕੀਤੀਆਂ ਉਪਲੱਬਧੀਆਂ ਬਾਰੇ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ।
ਸਮਾਰੋਹ ਦੇ ਸ਼ੁਰੂਆਤੀ ਪਲਾਂ ਵਿਚ ਖਾਲਸਈ ਵਿਰਾਸਤ ਦੇ ਪ੍ਰਤੀਕ ਗੱਤਕੇ ਦਾ ਪ੍ਰਦਰਸ਼ਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਅਤੇ ਇਸ ਉਪਰੰਤ ਲੋਕ ਸਾਜਾਂ ਦੀ ਮਦਦ ਨਾਲ ਫੋਕ ਆਰਕੈਸਟਰਾ ਦੀ ਪਰਫਾਰਮੈਂਸ ਕਰਕੇ ਆਏ ਹੋਏ ਮਹਿਮਾਨਾਂਫ਼ਸੱਜਣਾ ਦਾ ਮਨੋਰੰਜਨ ਕੀਤਾ ਗਿਆ, ਜਿਸ ਨੂੰ ਕਿ ਬਹੁਤ ਹੀ ਸਲਾਹਿਆ ਗਿਆ।
ਇਸ ਮੌਕੇ ਸ੍ਰ: ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਕਾਲ ਪੁਰਖ ਕੀ ਫੌਜ ਸੰਸਥਾ ਵੱਲੋਂ ਪੱਛੜੇ ਖੇਤਰ ਵਿਚ ਚਲਾਇਆ ਜਾ ਰਿਹਾ ਇਹ ਸਕੂਲ ਲਗਾਤਾਰ ਸਿੱਖਿਆ ਦੇ ਖੇਤਰ ਵਿਚ ਵਿਚਰਦਾ ਹੋਇਆ ਅੱਗੇ ਵੱਧ ਰਿਹਾ ਹੈ।ਸਕੂਲੀ ਬੱਚਿਆਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਖੇਡ ਗਤੀਵਿਧੀਆਂ ਵਿਚ ਵੀ ਭਰਪੂਰ ਯੋਗਦਾਨ ਪਾਇਆ ਜਾਂਦਾ ਹੈ ਅਤੇ ਚੰਗੀ ਮਿਹਨਤ ਸਦਕਾ ਬਹੁਤ ਹੀ ਵਧੀਆ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ। ਇਸ ਸਭ ਲਈ ਸਕੂਲ ਮੈਨੇਜਮੇਂਟ ਅਤੇ ਬੱਚਿਆਂ ਦੇ ਨਾਲ-ਨਾਲ ਸਕੂਲ ਦਾ ਸਮੁੱਚਾ ਸਟਾਫ ਪ੍ਰਸੰਸਾ ਦਾ ਹੱਕਦਾਰ ਹੈ।
ਇਸ ਮੌਕੇ ਬੋਲਦਿਆਂ ਡਾ: ਚੀਮਾ ਨੇ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਕੇਂਦਰਿਤ ਕਰਨ ਲਈ ਜੋਰ ਦੇ ਕੇ ਕਿਹਾ ਕਿ ਸਕੂਲ ਪੱਧਰ ਹੀ ਅਜਿਹਾ ਪੜਾਅ ਹੈ, ਜਦੋਂ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ, ਸੋ ਅਜਿਹੇ ਸਮੇਂ ਖੇਡਾਂ ਨਾਲ ਪਿਆਰ ਹੋਣਾ ਲਾਜ਼ਮੀ ਹੈ ਅਤੇ ਜੋ ਬੱਚਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਕਾਮਯਾਬ ਹੁੰਦਾ ਹੈ, ਉਹ ਆਪਣੇ ਨਾਲ ਪਰਿਵਾਰ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦਾ ਹੈ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਲਈ ਸਮੇਂ-ਸਮੇਂ ਬਹੁਤ ਸਾਰੀਆਂ ਯੋਜਨਾਵਾਂ ਉਲੀਕ ਕੇ ਕਾਰਜ ਕੀਤੇ ਜਾ ਰਹੇ ਹਨ, ਜਿਸ ਨਾਲ ਕਿ ਪੰਜਾਬ ਖੇਡਾਂ ਵਿਚ ਮੋਹਰੀ ਵਜੋਂ ਵਿਚਰ ਸਕੇ।ਉਨ੍ਹਾ ਸਕੂਲ ਦੀ ਮੈਨੇਜਮੈਂਟ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਹੁਤ ਹੀ ਘੱਟ ਸਮੇਂ ਵਿਚ ਸੀਮਤ ਸਾਧਨਾਂ ਦੀ ਵਰਤੋਂ ਕਰਕੇ ਜੋ ਇਹ ਸਕੂਲ ਚਲਾਇਆ ਜਾ ਰਿਹਾ ਹੈ, ਸੱਚਮੁੱਚ ਹੀ ਬਹੁਤ ਪ੍ਰਭਾਵਸ਼ਾਲੀ ਛਾਪ ਛੱਡਦਾ ਹੈ।
ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਕੂਲ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਦੇਣ ਵਾਲੀਆਂ ਹਸਤੀਆਂ ਦਾ ਸਨਮਾਨ ਡਾ: ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ, ਸ੍ਰ: ਰਵਿੰਦਰ ਸਿੰਘ ਬ੍ਰਹਮਪੁਰਾ ਜਿਲ੍ਹਾ ਯੋਜਨਾ ਬੋਰਡ, ਅਕਾਲ ਪੁਰਖ ਕੀ ਫੌਜ ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਵੱਲੋਂ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ, ਸੁਪਰਵਾਈਜ਼ਰ ਮੈਡਮ ਰਮਨਦੀਪ ਕੌਰ ਅਤੇ ਮੈਡਮ ਸੋਨੀਆ ਕੌਰ ਦਾ ਵਿਸ਼ੇਸ ਸਨਮਾਨ ਮਾਣਯੋਗ ਸਿੱਖਿਆ ਮੰਤਰੀ ਵੱਲੋਂ ਕੀਤਾ ਗਿਆ ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਪੇਂਡੂ ਖੇਤਰ ਵਿਚ ਮਿਆਰੀ ਵਿੱਦਿਆ ਦੇਣ ਦੇ ਮਨੋਰਥ ਨੂੰ ਸਾਕਾਰ ਕਰਨ ਹਿਤ ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ, ਜਿਸ ਵਿਚ ਪੇਂਡੂ ਇਲਾਕਿਆਂ ਦੇ ਬੱਚਿਆਂ ਨੂੰ ਸ਼ਹਿਰਾਂ ਵਰਗੀ ਉੱਚੀ ਅਤੇ ਮਿਆਰੀ ਵਿਦਿਆ ਦਿੱਤੀ ਜਾਂਦੀ ਹੈ, ਅਤੇ ਲੋੜਵੰਦ ਅਤੇ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਵਾਈ ਜਾਂਦੀ ਹੈ, ਤਾਂ ਜੋ ਹਰ ਕੋਈ ਬੱਚਾ ਵਿੱਦਿਆ ਪ੍ਰਾਪਤੀ ਦਾ ਹੱਕ ਪ੍ਰਾਪਤ ਕਰ ਸਕੇ।
ਸਕੂਲ ਦੀ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਕੂਲ ਵਿਖੇ ਇਸ ਸਮੇਂ 1000 ਦੇ ਕਰੀਬ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿਚੋਂ 50% ਪ੍ਰਤੀਸ਼ਤ ਬੱਚਿਆਂ ਨੂੰ ਫ੍ਰੀ ਵਿੱਦਿਆ ਦਿੱਤੀ ਜਾ ਰਹੀ ਹੈ।ਉਨ੍ਹਾ ਦੱਸਿਆ ਕਿ ਸਕੂਲ ਵਿਖੇ ਖੇਡਾਂ ਲਈ ਹਰ ਸਹੂਲਤ ਮੌਜੂਦ ਹੈ ਅਤੇ ਬੱਚਿਆਂ ਨੂੰ ਇਸ ਦੀ ਟ੍ਰੇਨਿੰਗ ਦੇਣ ਲਈ ਟ੍ਰੇਨਰ ਵਿਚ ਨਿਯੁੱਕਤ ਕੀਤੇ ਗਏ ਹਨ।
ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ ਅਤੇ ਸਕੂਲ ਦੇ ਸਟਾਫ ਤੋਂ ਇਲਾਵਾ ਸਰਕਾਰੀਫ਼ਗੈਰਸਰਕਾਰੀਫ਼ਸੰਸਥਾਵਾਂਫ਼ਸਕੂਲਾਂ ਦੇ ਪ੍ਰਬੰਧਕਾਂ ਅਤੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ਮੂਲ਼ੀਅਤ ਕੀਤੀ ਗਈ, ਜਿਸ ਵਿਚ ਡੀਐਸਪੀ ਸਵਿੰਦਰ ਸਿੰਘ, ਤਹਿਸੀਲਦਾਰ ਸ੍ਰੀ ਪਰਮਾਨੰਦ ਜੀ, ਜਿਲ੍ਹਾ ਸਿੱਖਿਆ ਅਫਸਰ ਤਰਨ ਤਾਰਨ ਅਤੇ ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ, ਸ੍ਰ: ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਐਡੀ: ਸਕੱਤਰ, ਸ੍ਰ: ਹਰਜੀਤ ਸਿੰਘ ਨੈਸ਼ਨਲ ਕਮਾਂਡਰ, ਸ੍ਰ: ਭੁਪਿੰਦਰ ਸਿੰਘ, ਸ੍ਰ: ਹਰਪ੍ਰੀਤ ਕੌਰ, ਬੀਬੀ ਹਰਵਿੰਦਰ ਕੌਰ, ਸ੍ਰ: ਰਜਿੰਦਰ ਸਿੰਘ, ਸ੍ਰ: ਬਰਿੰਦਰਪਾਲ ਸਿੰਘ, ਸ੍ਰ: ਜਸਵਿੰਦਰ ਸਿੰਘ ਜੱਸੀ, ਸ੍ਰ: ਰਜਿੰਦਰ ਸਿੰਘ ਰਾਜਨ, ਸ੍ਰ: ਬਖਸ਼ੀਸ਼ ਸਿੰਘ, ਸ੍ਰ: ਬਿਕਰਮਜੀਤ ਸਿੰਘ ਅਤੇ ਸਮੁੱਚੀ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਮੈਂਬਰ ਮੌਜੂਦ ਸਨ।