Saturday, April 26, 2025

ਸਮਾਜ ਸੇਵੀ ਰਾਜੀਵ ਮੱਖਣ ਭੱਠੇ ਵਾਲੇ ਭਾਜਪਾ ‘ਚ ਸ਼ਾਮਲ

ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਸਥਾਨਕ ਸਮਾਜ ਸੇਵੀ ਰਾਜੀਵ ਮੱਖਣ ਭੱਠੇ ਵਾਲੇ ਨੇ ਅੱਜ ਭਾਜਪਾ ਪ੍ਰਦੇਸ਼ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਅਤੇ ਜਿਲ੍ਹਾ ਪ੍ਰਧਾਨ ਰਿਸ਼ੀਪਾਲ ਖਹਿਰਾ ਦੀ ਅਗਵਾਈ ‘ਚ ਭਾਜਪਾ ਦਾ ਪੱਲਾ ਫੜ੍ਹ ਲਿਆ।ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਰਾਜੀਵ ਮੱਖਣ ਬਹੁਤ ਹੀ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵੀ ਵੀ ਹਨ।ਰਾਜੀਵ ਮੱਖਣ ਭੱਠਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਇੰਡਸਟਰੀਅਲ ਚੈਂਬਰ ਦੇ ਮੌਜ਼ੂਦਾ ਬਲਾਕ ਪ੍ਰਧਾਨ ਹਨ।ਮੈਡਮ ਬਾਜਵਾ ਨੇ ਕਿਹਾ ਕਿ ਰਾਜੀਵ ਮੱਖਣ ਉਨਾਂ ਦੇ ਰਿਸ਼ਤੇਦਾਰ ਹਨ।ਉਨਾਂ ਨੂੰ ਖੁਸ਼ੀ ਹੈ ਕਿ ਉਹ ਉਨਾਂ ਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ।ਜਿਲ੍ਹਾ ਭਾਜਪਾ ਪ੍ਰਧਾਨ ਰਿਸ਼ੀਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਪੰਜਾਬ ਵਿਚੋਂ ਵੱਡੀ ਲੀਡ ਪ੍ਰਾਪਤ ਕਰੇਗੀ।
ਇਸ ਮੌਕੇ ਪ੍ਰੇਮ ਗੁਗਨਾਨੀ, ਡਾ. ਅਮਿਤ ਕਾਂਸਲ, ਅਸ਼ਵਨੀ ਸਿੰਗਲਾ ਲਹਿਰਾਗਾਗਾ, ਭਗਵਾਨ ਦਾਸ ਕਾਂਸਲ, ਸ਼ੈਲੀ ਬਾਂਸਲ, ਡਾ. ਰਾਜ ਕੁਮਾਰ ਆਦਿ ਮੌਜ਼ੂਦ ਸਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …