Monday, July 20, 2026

ਡੀ.ਬੀ.ਈ.ਈ ਵਿਖੇ ਸਰਕਾਰੀ ਨੋਕਰੀਆਂ ਲਈ ਫ੍ਰੀ ਤਿਆਰੀ ਦਾ ਲਾਭ ਉਠਾਉਣ ਪ੍ਰੀਖਿਆਰਥੀ – ਰੋਜ਼ਗਾਰ ਅਫਸਰ

ਪਠਾਨਕੋਟ, 8 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਘਰ-ਘਰ ਰੋਜਗਾਰ ਮੁਹਿੰਮ ਤਹਿਤ ਇਸ ਦਫਤਰ ਵਿਖੇ ਇੱਕ ਛੱਤ ਥੱਲੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀਆਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣਾ, ਅਪਣਾ ਕੰਮ-ਕਾਜ਼ ਕਰਨ ਲਈ ਸਵੈ-ਰੋਜਗਾਰ ਕਰਜ਼ਾ ਮਹੁੱਈਆ ਕਰਵਾਉਣਾ, ਪ੍ਰਾਰਥੀਆਂ ਦੀ ਆਨਲਾਈਨ ਅਤੇ ਅਫਲਾਈਨ ਰਜਿਸਟ੍ਰੇਸ਼ਨ ਕਰਨ, ਸਕਿੱਲ ਕੋਰਸਾਂ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਕੋਚਿੰਗ ਕਲਾਸਾਂ ਲਗਾਈਆਂ ਜਾਂਦੀਆਂ ਹਨ।
ਇਸ ਮੁਹਿਮ ਤਹਿਤ ਰੋਜ਼ਗਾਰ ਅਫਸਰ ਰਮਨ ਨੇ ਦੱਸਿਆ ਕਿ ਪੰਜਾਬ ਪੁਲਿਸ ਕਾਂਸਟੇਬਲ, ਬੈਂਕਿਗ ਅਤੇ ਵੀ.ਡੀ.ਓ ਦੀ ਤਿਆਰੀ ਕਰਨ ਲਈ ਲਗਾਤਾਰ ਕਲਾਸਾਂ ਲਗਾਈਆਂ ਜਾ ਰਹੀਆਂ ਹਨ।ਚਾਹਵਾਨ ਪ੍ਰਾਰਥੀ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਮਲਿਕਪੁਰ ਵਿਖੇ ਵਿਜ਼ਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ: 7657825214 ਤੇ ਸੋਮਵਾਰ ਅਤੇ ਸ਼ੁਕਰਵਾਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਤੱਕ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …