ਪਠਾਨਕੋਟ, 8 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਅਤੇ ਡਾਇਟ ਪ੍ਰਿੰਸੀਪਲ ਹਰਿੰਦਰ ਸਿੰਘ
ਸੈਣੀ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਦੇ ਸਹਿਯੋਗ ਨਾਲ ਡਾਇਟ ਪਠਾਨਕੋਟ ਵਿਖੇ ਜਿਲ੍ਹਾ ਦੇ ਸਮੂਹ ਸਰਕਾਰੀ ਹਾਈ ਤੇ ਸੈਕੰਡਰੀ ਸਕੂਲਾਂ ਦੇ ਮਾਸਟਰ ਕੇਡਰ ਅਧਿਆਪਕਾਂ ਦੇ ਸਾਇੰਸ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੀ 2 ਰੋਜ਼ਾ ਵਰਕਸ਼ਾਪ ਚੱਲ ਰਹੀ ਹੈ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਡਾਇਟ ਪ੍ਰਿੰਸੀਪਲ ਸੈਣੀ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਰਾਜ ਵਿੱਦਿਅਕ ਖੋਜ਼ ਤੇ ਸਿਖਲਾਈ ਪ੍ਰਸ਼ੀਦ ਪੰਜਾਬ ਵਲੋਂ ਇਹ ਸੈਮੀਨਾਰ ਲਗਾਏ ਜਾ ਰਹੇ ਹਨ।ਜਿਸ ਵਿੱਚ ਐਸ.ਡੀ ਕਾਲਜ ਪਠਾਨਕੋਟ ਅਤੇ ਪਠਾਨਕੋਟ ਕਾਲਜ ਆਫ ਐਜੂਕੇਸ਼ਨ ਦੇ ਪ੍ਰੋਫੈਸਰਾਂ ਵਲੋਂ ਅਧਿਆਪਕਾਂ ਨਾਲ ਤਨਾਅ ਪ੍ਰਬੰਧਨ, ਰਾਸਟਰੀ ਸਿੱਖਿਆ ਪਾਲਿਸੀ 2020, ਟਾਇਮ ਮੈਨੇਜਮੈਂਟ, ਬਾਲ ਮਨੋਵਿਗਿਆਨ, ਪ੍ਰਭਾਵਸ਼ਾਲੀ ਸੰਚਾਰ ਬਾਰੇ ਵਿਸਥਾਰ ਸਾਹਿਤ ਚਰਚਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 7 ਤੇ 8 ਫਰਵਰੀ ਨੂੰ ਗਣਿਤ ਤੇ ਵਿਗਿਆਨ ਅਤੇ 9 ਅਤੇ 10 ਫਰਵਰੀ ਨੂੰ ਸਮਾਜਿਕ ਸਿੱਖਿਆ ਤੇ ਅੰਗਰੇਸ਼ੀ ਵਿਸੇ ਨਾਲ ਸੰਬੰਧਤ ਹਾਈ ਤੇ ਸੈਕੰਡਰੀ ਅਧਿਆਪਕਾਂ ਦੀ 2 ਰੋਜ਼ਾ ਵਰਕਸਾਪ ਲਗਾਈ ਜਾ ਰਹੀ ਹੈ।ਇਸ ਟ੍ਰੇਨਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਅਧਿਆਪਕ ਦੀ ਸਹੂਲਤ ਨੂੰ ਮੁੱਖ ਰੱਖਦੇ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਪਠਾਨਕੋਟ ਲਮੀਨੀ ਵਿੱਚ ਅਧਿਆਪਕਾਂ ਦੀ ਵਰਕਸ਼ਾਪ ਲੱਗ ਰਹੀ ਹੈ ਅਤੇ ਅਧਿਆਪਕਾਂ ਨਾਲ ਸਾਇੰਸ ਅਤੇ ਗਣਿਤ ਵਿਸ਼ੇ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਡੀ.ਐਮ ਸਾਇੰਸ ਸੰਜੀਵ ਸ਼ਰਮਾ, ਡੀ.ਐਮ ਗਣਿਤ ਅਮਿਤ ਵਸ਼ਿਸ਼ਟ, ਰਮੇਸ਼ ਕੁਮਾਰ, ਚੇਤਨ ਅੱਤਰੀ, ਵਨੀਤ ਮਹਾਜਨ, ਮੁਨੀਸ਼, ਰਿਸੋਰਸ ਪਰਸਨ ਡਾ. ਵਿਨੋਦ ਮਹਾਜਨ, ਉਮਾ ਸ਼ਰਮਾ, ਦੀਪੀਕਾ, ਅਮਰਜੀਤ ਸਿੰਘ, ਸ਼ਵੇਤਾ, ਵੰਦਨਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media