ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਅੱਜ ਦਫਤਰ ਸਿਵਲ ਸਰਜਨ ਵਿਖੇ ਸਿਵਲ
ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਨੋਡਲ ਅਫਸਰ ਐਨ.ਟੀ.ਸੀ.ਪੀ-ਕਮ-ਡੀ.ਡੀ ਐਚ.ਓ ਡਾ. ਜਗਨਜੋਤ ਕੌਰ ਦੀ ਅਗਵਾਈ ਹੇਠ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿੱਚ ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਐਸ.ਆਈ ਪਰਮਜੀਤ ਸਿੰਘ, ਸ਼ਿਵ ਚਰਨ ਸਿੰਘ, ਦੀਪਕ ਕੁਮਾਰ, ਰਸ਼ਪਾਲ ਸਿੰਘ ਅਤੇ ਹਰਜਿੰਦਰ ਪਾਲ ਸਿੰਘ ਸ਼ਾਮਲ ਸਨ।ਇਸ ਟੀਮ ਨੇ ਸ਼ਹਿਰ ਦੇ ਰਤਨ ਸਿੰਘ ਚੌਂਕ, ਨਵੀਂ ਅਬਾਦੀ, ਮੈਡੀਕਲ ਇੰਨਕਲੇਵ, ਬਸੰਤ ਐਵੀਨਿਊ, ਮੈਡੀਕਲ ਕਾਲਜ ਅਤੇ ਜਾਮਨ ਰੋਡ ਦੇ ਨਜ਼ਦੀਕੀ ਇਲਾਕਿਆਂ ਵਿੱਚ ਲਗਭਗ 28 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ।ਜਿੰਨਾਂ ਵਿੱਚੋਂ 17 ਦੁਕਾਨਦਾਰਾਂ ਅਤੇ ਪਬਲਿਕ ਸਥਾਨਾਂ ‘ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਮੌਕੇ ‘ਤੇ ਜੁਰਮਾਨਾਂ ਚਲਾਨ ਕੀਤੇ ਗਏ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਈ-ਸਿਗਰਟ ਪੀਣੀ ਜਾਨਲੇਵਾ ਹੋ ਸਕਦਾ ਹੈ, ਇਸ ਨਾਲ ਬਹੁਤ ਸਾਰੀਆਂ ਫੇਫੜਿਆਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਕੈਂਸਰ ਹੋਣ ਦਾ ਖਤਰਾ ਵਧ ਸਕਦਾ ਹੈ।ਇਸ ਲਈ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ (ਇਮਪੋਰਟਿਡ ਸਿਗਰਟ) ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 20 ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨਾਂ ਕਿਹਾ ਕਿ ਪਬਲਿਕ ਸਥਾਨਾਂ ‘ਤੇ ਸਿਗਰਟਨੋਸ਼ੀ ਕਰਨਾਂ ਅਤੇ ਖੁੱਲੀ ਸਿਗਰਟ ਵੇਚਣਾਂ ਵੀ ਸਜ਼ਾ ਤੇ ਜੁਰਮਾਨੇ ਯੋਗ ਅਪਰਾਧ ਹੈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media