ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸਕੂਲ ਦੇ 21
ਵਿਦਿਆਰਥੀਆਂ ਨੇ ਜੇ.ਈ.ਈ ਮੇਨਜ ਵਿੱਚ 90 ਫੀਸਦ ਅਤੇ ਉਸ ਤੋਂ ਵੱਧ ਅੰਕ ਲੈ ਕੇ ਸਫਲਤਾ ਪ੍ਰਾਪਤ ਕੀਤੀ।ਰਵੀਸ਼ ਗੁਲਾਟੀ 99.71 ਅਤੇ ਵੈਭਵ ਸਿਦਾਨਾ ਵੀ 99.38 ਫੀਸਦ ਅੰਕਾਂ ਨਾਲ ਜਿਲ੍ਹੇ ਵਿੱਚ ਸ਼ਿਖਰ ‘ਤੇ ਰਹੇ।ਹੋਰਨਾਂ ਵਿਦਿਆਰਥੀਆਂ ਪ੍ਰਾਸ਼ੁਲ ਅਰੋੜਾ ਨੇ 98.93, ਸ਼੍ਰਨੇ ਮਲਹੋਤਰਾ ਨੇ 98.73, ਪਾਰਥ ਗੁਪਤਾ ਨੇ 98.39, ਸਿ਼੍ਰਅਮ ਸਾਵਲਾਨੀ ਨੇ 98.10, ਆਰਿਆ ਖੋਸਲਾ ਨੇ 97.23, ਨਿਮਿਸ਼ ਕਪੂਰ ਨੇ 97.30, ਕ੍ਰਿਸ਼ਮ ਆਨੰਦ ਨੇ 95.85, ਸ਼ਿਵਾਂਸ਼ ਦੱਤਾ ਨੇ 95.46, ਭੂਮੇਸ਼ ਮਹਾਜਨ ਨੇ 94.93, ਅੰਸ਼ ਚਤਰੱਥ ਨੇ 94.84, ਕ੍ਰਿਸ਼ਿਵ ਖੰਨਾ ਨੇ 94.33, ਕ੍ਰਿਸ਼ਮ ਗੁਪਤਾ ਨੇ 93.91, ਆਰਜ਼ੂ ਨੇ 93.66, ਸ਼੍ਰੀਸ਼ ਸਾਵਲਾਨੀ ਨੇ 91.67, ਮ੍ਰਿਨਾਲ ਸੇਠ ਨੇ 91.18, ਮਾਨਸ ਦੇਵਗਨ ਨੇ 90.83, ਨੇਹਲ ਨੇ 90.00, ਰਨਕੀਰਤ ਸਿੰਘ ਨੇ 90.00, ਹਰਕੀਰਤ ਚੱਢਾ ਨੇ 98.96 ਫੀਸਦ ਅੰਕ ਹਾਸਲ ਕੀਤੇ ਹਨ।
ਪੰਜਾਬ ਜੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਦੇ ਅਦਭੁੱਤ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਵੀ ਦਿੱਤੀ।ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਵਧਾਈ ਦਿੱਤੀ ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਕਿਹਾ ਕਿ ਸਾਡੇ ਆਰਿਆ ਰਤਨ ਪਦਮਸ਼੍ਰੀ ਡਾ. ਪੂਨਮ ਸੁਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਡਾ. ਜੇ.ਪੀ ਸ਼਼ੂਰ ਡਾਇਰੈਕਟਰ ਪੀ.ਐਸ-1 ਅਤੇ ਏਡਿਡ ਸਕੂਲਜ਼ ਦੇ ਆਸ਼ੀਰਵਾਦ ਸਦਕਾ ਵਿਦਿਆਰਥੀਆਂ ਦੇ ਇਸ ਕੀਰਤੀਮਾਨ `ਤੇ ਖੁਸ਼ੀ ਪ੍ਰਗਟ ਕੀਤੀ ਅਤੇ ਮਾਪਿਆਂ ਦਾ ਉਨ੍ਹਾਂ ਦੇ ਅਣਥੱਥ ਯਤਨਾਂ ਦੇ ਲਈ ਸ਼ੁਕਰਾਨਾ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media