ਐਸ ਪੀ ਵਿਜੀਲੈਸ ਬਲਦੇਵ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ
ਲੈਕਚਰਾਰ ਗੁਰਮੀਤ ਸਿੰਘ ਭੋਮਾਂ ਨੇ ਦੱਸੀ ਖੇਡਾਂ ਦੀ ਮਹੱਤਤਾ
ਬਟਾਲਾ, 15 ਦਸੰਬਰ (ਨਰਿੰਦਰ ਸਿੰਘ ਬਰਨਾਲ) – ਸਿਖਿਆ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਅਨੁਸਾਸਨ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਹਰ ਸਾਲ ਦੀ ਤਰਾਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ (ਗੁਰਦਾਸਪੁਰ) ਵਿਚ ਸਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਸ੍ਰੀ ਭਗਵੰਤ ਸਿੰਘ ਦੀ ਅਗਵਾਈ ਤੇ ਡੀ ਪੀ ਈ ਮੈਡਮ ਸ੍ਰੀ ਮਤੀ ਸਰਬਜੋਤ ਕੌਰ ਦੀ ਸਕੂਲ ਦੀ ਗਰਾਂਊਡ ਵਿਚ ਲਗਭਗ ਪੰਝੀ ਕਰੀਬ ਖੇਡਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜਿੰਨਾਂ ਵਿਚ 100 ਮੀਟਰ ਤੋ 1500 ਮੀਟਰ ਦੀ ਰੇਸ, ਰੱਸਾ ਕਸੀ ਦੇ ਮੁਕਾਬਲੇ, ਚਾਟੀ ਰੇਸ, ਉਚੀ ਛਾਂਲ, ਰਿਲੇਅ ਦੌੜ, ਸਾਇਕਲ ਰੇਸ, ਆਦਿ ਖੇਡਾ ਦੇ ਮੁਕਾਬਲੇ ਕਰਵਾਏ ਗਾਂਏ। ਇਹਨਾ ਮੁਕਾਬਲਿਆਂ ਵਿਚ ਛੇਵੀ ਤੋ ਬਾਰਵੀ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁਖ ਮਹਿਮਾਨ ਬਲਦੇਵ ਸਿੰਘ ਐਸ.ਪੀ.ਵਿਜੀਲੈਸ ਗੁਰਦਾਸਪੁਰ ਸਨ, ਮੁਖ ਮਹਿਮਾਨ ਵੱਲੋ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸ੍ਰੀ ਗੁਰਮੀਤ ਸਿੰਘ ਭੋਮਾਂ ਲੈਕਚਰਾਰ ਪੋਲਸਾਂਇੰਸ ਦੇ ਯਤਨਾ ਸਦਕਾ ਆਂਯੋਜਿਤ ਕੀਤਾ ਇਸ ਸਪੋਰਟਸ ਮੀਤ ਦਾ ਪ੍ਰੋਗਰਾਮ ਕਾਮਯਾਂਬ ਰਿਹਾ। ਸ੍ਰੀ ਬਲਦੇਵ ਸਿੰਘ ਪਰਮਾਰ ਨੇ ਆਪਣੈ ਸੰਬੋਧਨੀ ਭਾਂਸਣ ਵਿਚ ਕਿਹਾ ਕਿ ਪੜਾਈ ਦੇ ਨਾਲ ਖੇਡਾਂ ਵਿਚ ਵੀ ਵਿਦਿਆਰਥੀਆਂ ਨੂੰ ਹਿੱਸਾ ਲੈ ਕੇ ਦੇਸ ਦਾ ਨਾ ਉਚਾ ਕਰਨਾ ਚਾਹੀਦਾ ਹੈ। ਇਕ ਵਧੀਆਂ ਖਿਡਾਰੀ ਕੌਮ ਦਾ ਸਰਮਾਇਆ ਹੁੰਦਾ ਹੈ। ਖੇਡਾ ਦੀ ਮਹੱਤਤਾ ਦੇ ਸਬੰਧ ਵਿਖ ਸ੍ਰੀ ਗੁਰਮੀਤ ਸਿੰਘ ਭੋਮਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈ ਕੇ ਆਪਣੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਇਕ ਤੰਦਰੁਸਤ ਸਰੀਰ ਹੀ ਦੇਸ ਦੀ ਬਿਹਤਰੀ ਬਾਰੇ ਸੋਚ ਸਕਦਾ ਹੈ, ਸਟੇਜ ਸਕੱਤਰ ਦੀ ਭੁਮਿਕਾ ਗੁਰਮੀਤ ਸਿੰਘ ਭੌਮਾ, ਤੇ ਮਨਪ੍ਰੀਤ ਸਿੰਘ ਵੱਲੋ ਬਾਖੂਬੀ ਨਾਲ ਨਿਭਾਈ ਗਈ। ਇਸ ਮੌਕੇ ਐਸ ਐਚ ੳ ਸੂਬਾ ਸਿੰਘ, ਰੁਪਿੰਦਰ ਕੌਰ, ਰਜਨੀ ਬਾਲਾ ਸਰਬਜੋਤ ਕੌਰ, ਅਮਨਦੀਪ ਕੌਰ, ਰਾਣੋ ਦੇਵੀ, ਰਜਵੰਤ ਕੌਰ, ਰਾਜਬੀਰ ਕੌਰ, ਪਰਮਿੰਦਰ ਕੌਰ, ਪ੍ਰਕਾਸ ਕੌਰ, ਮਨਪ੍ਰੀਤ ਸਿਘ, ਰਾਜਬੀਰ ਸਿਘ, ਜਤਿੰਦਰ ਸਿੰਘ, ਰਮਾ ਬਾਲਾ, ਕੁਲਤਾਰ ਸਿਘ, ਤੇਜਿੰਦਰ ਕੌਰ, ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।