Thursday, July 31, 2025
Breaking News

ਰਾਜ ਪੱਧਰੀ ਕ੍ਰਿਸਮਸ ਸਮਾਗਮ ਸਬੰਧੀ ਮੁਨੱਵਰ ਮਸੀਹ ਵੱਲੋਂ ਭਰਵੀਆਂ ਮੀਟਿੰਗਾਂ

PPN1612201403

ਬਟਾਲਾ, 15 ਦਸੰਬਰ (ਨਰਿੰਦਰ ਸਿੰਘ ਬਰਨਾਲ) – ਗੁਰਦਾਸਪੁਰ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਕ੍ਰਿਸਮਸ ਦਿਹਾੜੇ ਦੀ ਸਫਲਤਾ ਲਈ ਘੱਟ ਗਿਣਤੀ ਕਮਿਸਨ ਪੰਜਾਬ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਵੱਲੋਂ ਅੱਜ ਪਿੰਡ ਮਲਕਪੁਰ, ਮਸਾਨੀਆ, ਤਲਵੰਡੀ ਝੁੰਗਲਾਂ ਅਤੇ ਸੇਖਵਾਂ ਵਿਖੇ ਮਸੀਹੀ ਭਾਈਚਾਰੇ ਨਾਲ ਮੀਟਿਂੰਗਾਂ ਕੀਤੀਆਂ ਗਈਆਂ। ਪਿੰਡ ਮਲਕਪੁਰ ਵਿਖੇ ਇੱਕ ਭਰਵੀਂ ਮੀਟਿੰਗ ਨੂੰ ਸਬੋਧਨ ਕਰਦਿਆਂ ਚੇਅਰਮੈਨ ਮੁਨੱਵਰ ਮਸੀਹ ਨੇ ਕਿਹਾ ਕਿ 18 ਦਸੰਬਰ ਨੂੰ ਗੁਰਦਾਸਪੁਰ ਵਿਖੇ ਪੁੱਡਾ ਗਰਾਉਂਡ ਵਿੱਚ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਕ੍ਰਿਸਮਸ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ ਦੇ ਮੰਤਰੀ ਸਾਹਿਬਾਨ ਵੀ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ। ਚੇਅਰਮੈਨ ਮੁਨੱਵਰ ਮਸੀਹ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉੇਹ ਸਰਕਾਰੀ ਪੱਧਰ ‘ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਸਬੰਧੀ ਸਮਾਗਮ ‘ਚ ਵੱਧ-ਚੜ ਕੇ ਪਹੁੰਚਣ ਅਤੇ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ। ਉਨ੍ਹਾਂ ਕਿਹਾ ਕਿ ਕ੍ਰਿਮਿਸ ਦਾ ਤਿਉਹਾਰ ਸਾਰੇ ਭਾਈਚਾਰਿਆਂ ਵੱਲੋਂ ਰਲ ਮਿਲ ਕੇ ਮਨਾਇਆ ਜਾਵੇਗਾ ਜੋ ਕਿ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ‘ਚ ਸਹਾਈ ਹੋਵੇਗਾ। ਇਸ ਮੌਕੇ ਫਰੰਟ ਦੇ ਮੁੱਖ ਸਲਾਹਕਾਰ ਵਿਕਟਰ ਮਸੀਹ ਨੇ ਵੀ ਭਾਈਚਾਰੇ ਦੇ ਲੋਕਾਂ ਨੂੰ ਸਮਾਗਮ ਲਈ ਲਾਮਬੱਧ ਕੀਤਾ। ਇਸ ਮੌਕੇ ਪਾਸਟਰ ਜੋਗਿੰਦਰ ਮਸੀਹ ਮਲਕਪੁਰੀ, ਪਾਸਟਰ ਵਿਕਟਰ ਮਸੀਹ, ਪਾਸਟਰ ਰਾਜੂ, ਚੰਨਣ ਸਿੰਘ, ਮੁਖਤਿਆਰ ਮਸੀਹ, ਮਾਨੂੰ ਮਸੀਹ, ਨਜੀਰ ਮਸੀਹ, ਸਲਾਮਤ ਮਸੀਹ, ਪਾਦਰੀ ਅਰੁਣ ਮਸੀਹ, ਬੀਰਾ ਮਸੀਹ, ਰਾਜ ਕੁਮਾਰ, ਮੰਗਾ ਮਸੀਹ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply